ਮੋਗਾ (ਪਵਨ ਗਰੋਵਰ, ਗੋਪੀ ਰਾਊੇਕੇ)— ਕੇਂਦਰ ਸਰਕਾਰ ਵਲੋਂ ਦੇਸ਼ ਭਰ 'ਚ ਲਾਗੂ ਕੀਤੇ ਗਏ ਜੀ.ਐਸ.ਟੀ 'ਚ ਵਪਾਰੀ ਵਰਗ ਨੂੰ ਗ੍ਰਿਫਤਾਰ ਅਤੇ ਕੈਦ ਕਰਨ ਦੀ ਤਜ਼ਵੀਜ਼ ਰੱਖੀ ਗਈ ਹੈ, ਇਹ ਵਪਾਰੀ ਵਰਗ ਨਾਲ ਸਰਾਸਰ ਧੱਕਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾ ਸਕਦਾ। ਇਹ ਪ੍ਰਗਟਾਵਾ ਅੱਜ ਇਥੇ ਵਪਾਰੀ ਵਰਗ ਨਾਲ ਰੱਖੀ ਮੀਟਿੰਗ ਉਪਰੰਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਕੀਤਾ।
ਉਨ੍ਹਾਂ ਕਿਹਾ ਕਿ ਵਪਾਰੀ ਵਰਗ ਨੂੰ ਇਸ ਟੈਕਸ ਦਾ ਕੋਈ ਲਾਭ ਨਹੀਂ ਹੋਵੇਗਾ। ਬਲਕਿ ਇਸ ਨਾਲ ਵਪਾਰੀ ਵਰਗ ਦੀਆਂ ਪ੍ਰੇਸ਼ਾਨੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਧਣਗੀਆਂ। ਸ੍ਰੀ ਬਰਾੜ ਨੇ ਸਪੱਸ਼ਟ ਕੀਤਾ ਕਿ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਮੁੱਖ ਮੰਤਰੀ ਵੀ ਜੀ.ਐਸ.ਟੀ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਹੀ ਨਹੀਂ ਨੀਤੀ ਆਯੋਗ ਦੇ ਮੈਂਬਰ ਦੇਵਾਰਾਵ ਨੇ ਵੀ ਇਹ ਕਹਿ ਕੇ ਜੀ.ਐਸ.ਟੀ ਦਾ ਵਿਰੋਧ ਕੀਤਾ ਹੈ ਕਿ ਇਸ ਨਾਲ ਦੇਸ਼ ਨੂੰ ਕੋਈ ਵੀ ਲਾਭ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ 'ਚੋਂ ਨਿਕਲ ਰਹੀ ਰਾਜ ਦੀ ਕਿਸਾਨੀ ਨੂੰ ਵੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੀ.ਐੱਸ.ਟੀ. ਸ਼ਾਮਲ ਕਰ ਲਿਆ ਹੈ। ਜਿਸ ਨਾਲ ਕਿਸਾਨ ਵਰਗ ਤੇ ਹੋਰ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਠੇਕੇ ਤੇ ਜ਼ਮੀਨ ਲੈਣ ਜਾਂ ਦੇਣ ਦਾ ਹਿਸਾਬ ਵੀ ਹੁਣ ਕਿਸਾਨਾਂ ਨੂੰ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਫੈਸਲੇ ਦਾ ਵੀ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜ਼ੀ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ ਅਤੇ ਹੁਣ ਵੀ ਉਹ ਇਸ ਬਿੱਲ ਵਿਰੁੱਧ ਅਵਾਜ਼ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਨੂੰ ਗ੍ਰਿਫਤਾਰ ਜਾਂ ਕੈਦ ਕਰਨ ਦੀ ਜੋੜੀ ਗਈ ਨੀਤੀ ਨੂੰ ਖਤਮ ਕਰਵਾਉਣ ਦੀ ਉਹ ਪ੍ਰਦੇਸ਼ ਭਰ ਦੇ ਵਪਾਰੀ ਵਰਗ ਦੇ ਨਾਲ ਲਾਮਬੰਦੀ ਮੀਟਿੰਗਾਂ ਕਰਨਗੇ ਅਤੇ ਇਸ ਮਾਮਲੇ ਤੇ ਵਪਾਰੀ ਵਰਗ ਨਾਲ ਅਗਲੀ ਰਣਨੀਤੀ ਬਣਾਉਣਗੇ।
ਉਨ੍ਹਾਂ ਗਊ ਹੱਤਿਆ ਦੇ ਨਾਮ ਤੇ ਪ੍ਰਦੇਸ਼ 'ਚ ਹੋ ਰਹੀਆਂ ਗਊਆਂ ਦੀਆਂ ਹੱਤਿਆਵਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਮਾਮਲੇ ਤੇ ਕੇਂਦਰ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਕਿਸਾਨੀ ਕਰਜ਼ੇ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 1500 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨਾ ਬਹੁਤ ਘੱਟ ਹੈ ਅਤੇ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਚੋਣ ਮੈਨੀਫੈਸਟੋ 'ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਇੰਨੀ ਵਧ ਗਈ ਹੈ ਕਿ ਕੈਪਟਨ ਸਰਕਾਰ ਦੇ ਸਤਾ ਦੇ ਆਉਣ ਦੇ ਬਅਦ 86 ਕਿਸਾਨਾਂ ਅਤੇ ਮਜ਼ਦੂਰਾਂ ਨੇ ਆਤਮਹੱਤਿਆ ਕੀਤੀ ਹੈ। ਇਸ ਸਮੇਂ ਉਨਾਂ ਨਾਲ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ, ਸਿੰਧੂਰਾ ਸਿੰਘ ਪਟਵਾਰੀ ਦੇ ਇਲਾਵਾ ਸ਼ਹਿਰ ਦੇ ਵਪਾਰੀ ਹਾਜ਼ਰ ਸਨ।
ਕੁੜੀ-ਮੁੰਡੇ ਦਾ ਪਿਆਰ ਥਾਣੇ 'ਚ ਚੜਿਆ ਪਰਵਾਨ
NEXT STORY