ਜਲੰਧਰ (ਪੁਨੀਤ)–ਸਰਦੀਆਂ ਦੇ ਸੀਜ਼ਨ ਵਿਚ ਡਰਾਈਫਰੂਟ ਦੀ ਵਿਕਰੀ ਵਿਚ ਕਈ ਗੁਣਾ ਵਾਧਾ ਹੋਣ ਦੇ ਬਾਵਜੂਦ ਹੋਲਸੇਲਰਾਂ ਵੱਲੋਂ ਟੈਕਸ ਅਦਾ ਕਰਨ ਵਿਚ ਅਪਣਾਈਆਂ ਜਾਣ ਵਾਲੀਆਂ ਬੇਨਿਯਮੀਆਂ ਨੂੰ ਲੈ ਕੇ ਜੀ. ਐੱਸ. ਟੀ. ਵਿਭਾਗ ਪੈਨੀ ਨਜ਼ਰ ਰੱਖ ਰਿਹਾ ਹੈ। ਇਸੇ ਕ੍ਰਮ ਵਿਚ ਮੰਡੀ ਰੋਡ ’ਤੇ ਸਥਿਤ ਗੁਪਤਾ ਡਰਾਈਫਰੂਟਸ ’ਤੇ ਜੀ. ਐੱਸ. ਟੀ. ਨੇ ਛਾਪੇਮਾਰੀ ਕਰ ਕੇ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਆਫ ਸਟੇਟ ਟੈਕਸ) ਅਜੇ ਕੁਮਾਰ ਦੇ ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ-1 ਅਨੁਰਾਗ ਭਾਰਤੀ ਵੱਲੋਂ ਮੰਡੀ ਰੋਡ ’ਤੇ ਛਾਪੇਮਾਰੀ ਕਰਨ ਲਈ ਯੋਜਨਾ ਤਿਆਰ ਕੀਤੀ ਗਈ। ਇਸ ਦੌਰਾਨ ਵਿਭਾਗ ਨੂੰ ਇਨਪੁਟ ਮਿਲੇ ਕਿ ਡਰਾਈਫਰੂਟ ’ਤੇ ਜੀ. ਐੱਸ. ਟੀ. ਦੀ ਅਦਾਇਗੀ ਵਿਚ ਵੱਡੇ ਪੱਧਰ ’ਤੇ ਗੜਬੜੀ ਹੋ ਰਹੀ ਹੈ। ਇਸੇ ਕ੍ਰਮ ਵਿਚ ਅਹਿਮ ਜਾਣਕਾਰੀਆਂ ਜੁਟਾਉਣ ਤੋਂ ਬਾਅਦ ਅਨੁਰਾਗ ਭਾਰਤੀ ਵੱਲੋਂ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਅਸ਼ੋਕ ਬਾਲੀ ਦੀ ਅਗਵਾਈ ਵਿਚ ਟੀਮ ਦਾ ਗਠਨ ਕਰ ਕੇ ਮੰਡੀ ਰੋਡ ਦੇ ਹੋਲਸੇਲਰ ਗੁਪਤਾ ਡਰਾਈਫਰੂਟਸ ’ਤੇ ਛਾਪੇਮਾਰੀ ਕੀਤੀ ਗਈ। ਸਵੇਰੇ 11.30 ਵਜੇ ਪਹੁੰਚੀ ਟੀਮ ਨੇ ਸੇਲ-ਪ੍ਰਚੇਜ਼ ਸਬੰਧੀ ਤੱਥ ਜੁਟਾਏ। ਉਕਤ ਇਕਾਈ ਦੀ ਟਰਨਓਵਰ 4-5 ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ ਅਤੇ ਸਾਲਾਨਾ ਟਰਨਓਵਰ ਵਿਚ ਹਰ ਸਾਲ ਬਦਲਾਅ ਹੋ ਰਿਹਾ ਹੈ।
ਇਹ ਵੀ ਪੜ੍ਹੋ : ਆਈ. ਐੱਸ. ਆਈ. ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਨੂੰ ਬਣਾ ਰਿਹਾ ਆਪਣਾ ਟਾਰਗੇਟ: ਮਨਿੰਦਰਜੀਤ ਸਿੰਘ ਬਿੱਟਾ
ਗੁਪਤਾ ਡਰਾਈਫਰੂਟਸ ਵੱਲੋਂ ਦੁਕਾਨ ਦੇ ਅੰਦਰ ਹੀ ਗੋਦਾਮ ਬਣਾਇਆ ਗਿਆ ਸੀ, ਜਿਸ ਵਿਚ ਟਨਾਂ ਦੇ ਹਿਸਾਬ ਨਾਲ ਡਰਾਈਫਰੂਟ ਨੂੰ ਸਟਾਕ ਕਰ ਕੇ ਰੱਖਿਆ ਹੋਇਆ ਹੈ। ਐੱਸ. ਟੀ. ਓ. ਓਂਕਾਰ ਨਾਥ, ਜਸਵਿੰਦਰ ਸਿੰਘ, ਇੰਸਪੈਕਟਰਾਂ ਅਤੇ ਪੁਲਸ ਫੋਰਸ ਨਾਲ ਪਹੁੰਚੀ ਟੀਮ ਨੇ ਅੰਦਰ ਪਏ ਸਟਾਕ ਦਾ ਰਿਕਾਰਡ ਨੋਟ ਕਰ ਲਿਆ ਹੈ। ਇਥੇ ਅਹਿਮ ਗੱਲ ਸਾਹਮਣੇ ਆਈ ਕਿ ਸਬੰਧਤ ਇਕਾਈ ਵੱਲੋਂ ਆਈ. ਟੀ. ਸੀ. (ਇਨਪੁਟ ਟੈਕਸ ਕ੍ਰੈਡਿਟ) ਨੂੰ ਜੀ. ਐੱਸ. ਟੀ. ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਵਿਭਾਗ ਨੂੰ ਬਣਦਾ ਟੈਕਸ ਨਹੀਂ ਮਿਲ ਰਿਹਾ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਇਥੇ ਗਾਹਕ ਬਣ ਕੇ ਡਰਾਈਫਰੂਟ ਦੀ ਖਰੀਦਦਾਰੀ ਵੀ ਕੀਤੀ ਸੀ ਤਾਂ ਜੋ ਬਿੱਲ ਬਣਾਉਣ ਦੇ ਢੰਗ ਦੀ ਅਸਲੀਅਤ ਪਤਾ ਚੱਲ ਸਕੇ। ਫਿਲਹਾਲ ਖ਼ਰੀਦ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਵੱਡੇ ਹੋਲਸੇਲਰ ਵਿਦੇਸ਼ੀ ਕੰਪਨੀਆਂ ਦਾ ਜੋ ਮਾਲ ਵੇਚ ਰਹੇ ਹਨ, ਉਸਦੀ ਸੇਲ ਨੂੰ ਲੁਕਾਇਆ ਜਾ ਰਿਹਾ ਹੈ। 3 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਜੀ. ਐੱਸ. ਟੀ. ਦੀ ਕਾਰਵਾਈ ਦੌਰਾਨ ਅਹਿਮ ਦਸਤਾਵੇਜ਼ ਜੁਟਾਏ ਗਏ ਹਨ। ਇਨ੍ਹਾਂ ਵਿਚ ਕੱਚੀਆਂ ਪਰਚੀਆਂ ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ।
ਕੰਪਿਊਟਰ ਦੇ ਯੁੱਗ ’ਚ ਹੋ ਰਿਹਾ ਮੈਨੁਅਲ ਕੰਮ
ਕੰਪਿਊਟਰ ਦੇ ਇਸ ਯੁੱਗ ਵਿਚ ਕਈ ਵੱਡੀਆਂ ਇਕਾਈਆਂ ਅੱਜ ਵੀ ਮੈਨੁਅਲ ਕੰਮ ਕਰ ਰਹੀਆਂ ਹਨ, ਜਿਸ ਨਾਲ ਜਾਂਚ-ਪੜਤਾਲ ਅਤੇ ਤੱਥ ਜੁਟਾਉਣ ’ਚ ਜੀ. ਐੱਸ. ਟੀ. ਿਵਭਾਗ ਨੂੰ ਜ਼ਿਆਦਾ ਸਮਾਂ ਲਗਾਉਣਾ ਪੈਂਦਾ ਹੈ। ਕਿਸੇ ਵੀ ਵੱਡੀ ਇਕਾਈ ਵਿਚ ਜੀ. ਐੱਸ. ਟੀ. ਵਿਭਾਗ ਦਾ ਅਹਿਮ ਕੇਂਦਰ ਬਿੰਦੂ ਦਸਤਾਵੇਜ਼ ਜੁਟਾਉਣਾ ਹੁੰਦਾ ਹੈ, ਜਿਸ ਕਾਰਨ ਵਿਭਾਗ ਕੰਪਿਊਟਰ ਐਕਸਪਰਟ ਨੂੰ ਨਾਲ ਲੈ ਕੇ ਜਾਂਦਾ ਹੈ। ਅੱਜ ਦੀ ਇਸ ਕਾਰਵਾਈ ਵਿਚ ਸਾਹਮਣੇ ਆਇਆ ਕਿ ਮੈਨੁਅਲ ਕੰਮ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 12ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਸੁੰਨਸਾਨ ਥਾਂ 'ਤੇ ਲਿਜਾ ਕੇ ਕੀਤਾ ਜਬਰ-ਜ਼ਿਨਾਹ
ਆਈ. ਟੀ. ਸੀ. ਐਡਜਸਟ ਕਰਨ ਵਾਲਿਆਂ ’ਤੇ ਧਿਆਨ ਕੇਂਦਰਿਤ : ਅਸਿਸਟੈਂਟ ਕਮਿਸ਼ਨਰ ਭਾਰਤੀ
ਜਲੰਧਰ-1 ਦੀ ਨਵੀਂ ਅਸਿਸਟੈਂਟ ਕਮਿਸ਼ਨਰ ਅਨੁਰਾਗ ਭਾਰਤੀ ਨੇ ਦੱਸਿਆ ਕਿ ਕਈ ਵੱਡੀਆਂ ਇਕਾਈਆਂ ਆਈ. ਟੀ. ਸੀ. ਨੂੰ ਐਡਜਸਟ ਕਰ ਕੇ ਬਣਦਾ ਟੈਕਸ ਨਹੀਂ ਅਦਾ ਕਰ ਰਹੀਆਂ। ਵਿਭਾਗ ਵੱਲੋਂ ਅਜਿਹੀਆਂ ਇਕਾਈਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸ. ਟੀ. ਓ. ਨੂੰ ਉਨ੍ਹਾਂ ਦੇ ਵਾਰਡ ਦੀਆਂ ਮੁੱਖ ਇਕਾਈਆਂ ਦੀਆਂ ਰਿਟਰਨਾਂ ਚੈੱਕ ਕਰਨ ਦੇ ਹੁਕਮ ਿਦੱਤੇ ਗਏ ਹਨ। ਦਸਤਾਵੇਜ਼ਾਂ ਵਿਚ ਜਿਸ ਦੀਆਂ ਰਿਟਰਨਾਂ ਵਿਚ ਗੜਬੜੀ ਦੀ ਸੰਭਾਵਨਾ ਹੈ, ਉਸ ਇਕਾਈ ਸਬੰਧੀ ਦਸਤਾਵੇਜ਼ ਜੁਟਾਉਣ ਤੋਂ ਬਾਅਦ ਰੇਡ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਪੁਲਸ ਦੇ ਨਾਂ ’ਤੇ ਮਾਰੀ ਠੱਗੀ, ਲੱਗੇ ਸਾਢੇ 13 ਲੱਖ ਰੁਪਏ ਦਾ ਚੂਨਾ
NEXT STORY