ਜਲੰਧਰ (ਪੁਨੀਤ) - ਸਰਵਿਸ ਪ੍ਰੋਵਾਈਡਰ ਇਮੀਗ੍ਰੇਸ਼ਨ ਕੰਪਨੀਆਂ ’ਤੇ ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਵੱਡੇ ਪੱਧਰ ’ਤੇ ਛਾਪੇਮਾਰੀ ਕਰਦੇ ਹੋਏ ਅਹਿਮ ਦਸਤਾਵੇਜ਼, ਲੈਪਟਾਪ, ਕੱਚੀਆਂ ਪਰਚੀਆਂ, ਰਜਿਸਟਰ ਆਦਿ ਜ਼ਬਤ ਕੀਤੇ ਗਏ ਹਨ। ਇਸ ਮੁਹਿੰਮ ਤਹਿਤ ਵੱਖ-ਵੱਖ ਕੰਪਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਦਫਤਰਾਂ ਵਿਚ ਇੱਕੋ ਵੇਲੇ ਛਾਪੇਮਾਰੀ ਨੂੰ ਅੰਜਾਮ ਦਿੱਤਾ ਗਿਆ। ਬੀਤੇ ਦਿਨ AUM Global Consultant ਦੀਆਂ ਜਲੰਧਰ ਤੇ ਬਠਿੰਡਾ ਦੀਆਂ ਬ੍ਰਾਚਾਂ ਤੇ ਛਾਪੇਮਾਰੀ ਕੀਤੀ । ਇਸ ਕਾਰਵਾਈ ਨਾਲ ਵਿਭਾਗ ਨੂੰ ਕਈ ਅਹਿਮ ਦਸਤਾਵੇਜ਼ ਜੁਟਾਉਣ ਵਿਚ ਸਫਲਤਾ ਮਿਲੀ ਹੈ। ਇਸ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿਚ ਕਈ ਕੰਪਨੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : SEBI ਨੇ 11 ਸਾਲਾਂ ’ਚ ਸਹਾਰਾ ਦੇ ਨਿਵੇਸ਼ਕਾਂ ਨੂੰ ਵਾਪਸ ਕੀਤੇ 138.07 ਕਰੋੜ
ਵਿਦੇਸ਼ ਭੇਜਣ ਸਬੰਧੀ ਸਰਵਿਸ ਮੁਹੱਈਆ ਕਰਵਾਉਣ ਦੇ ਨਾਂ ’ਤੇ ਮੋਟੀ ਵਸੂਲੀ ਕਰਨ ਵਾਲੀਆਂ ਉਕਤ ਕੰਪਨੀਆਂ ਵੱਲੋਂ ਬਣਦਾ ਟੈਕਸ ਜਮ੍ਹਾ ਕਰਵਾਉਣ ਵਿਚ ਅਪਣਾਈਆਂ ਜਾਣ ਵਾਲੀਆਂ ਬੇਨਿਯਮੀਆਂ ਕਾਰਨ ਵੱਡੇ ਪੱਧਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਬਣਦਾ ਟੈਕਸ ਜਮ੍ਹਾ ਨਾ ਕਰਵਾ ਕੇ ਵਿਭਾਗ ਨੂੰ ਵੱਡੇ ਪੱਧਰ ’ਤੇ ਚੂਨਾ ਲਾਇਆ ਜਾ ਰਿਹਾ ਸੀ, ਜਿਸ ਕਾਰਨ ਵਿਭਾਗ ਕਈ ਦਿਨਾਂ ਤੋਂ ਸਰਗਰਮ ਹੋ ਚੁੱਕਾ ਹੈ।
ਵੱਖ-ਵੱਖ ਕੰਪਨੀਆਂ ਦੀ ਰੇਕੀ ਕਰਨ ਉਪਰੰਤ ਸਟੇਟ ਜੀ. ਐੱਸ. ਟੀ. ਵਿਭਾਗ ਨੇ ਹੁਣ ਮੋਰਚਾ ਖੋਲ੍ਹ ਦਿੱਤਾ ਅਤੇ ਪੂਰੇ ਸੂਬੇ ਵਿਚ ਕਈ ਥਾਵਾਂ ’ਤੇ ਇਮੀਗ੍ਰੇਸ਼ਨ ਕੰਪਨੀਆਂ ਵਿਚ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਦਸਤਾਵੇਜ਼ ਕਬਜ਼ੇ ਵਿਚ ਲਏ ਹਨ, ਉਨ੍ਹਾਂ ਨਾਲ ਕਈ ਕੰਪਨੀਆਂ ਵੱਲ ਮੋਟਾ ਟੈਕਸ ਨਿਕਲੇਗਾ।
ਇਹ ਖ਼ਬਰ ਵੀ ਪੜ੍ਹੋ : ਅਜੇ ਤੱਕ ਨਹੀਂ ਮਿਲਿਆ ਆਮਦਨ ਕਰ ਰਿਫੰਡ ਤਾਂ ਇੰਝ ਚੈੱਕ ਕਰੋ ਆਪਣਾ ਸਟੇਟਸ
ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਲ-ਨਾਲ ਵਿਭਾਗ ਵੱਲੋਂ ਆਈਲੈੱਟਸ ਸੈਂਟਰਾਂ ਨੂੰ ਵੀ ਟਾਰਗੈੱਟ ਕੀਤਾ ਜਾ ਰਿਹਾ ਹੈ। ਹੈੱਡ ਆਫਿਸ ਦੇ ਨਿਰਦੇਸ਼ਾਂ ’ਤੇ ਕਈ ਪ੍ਰਸਿੱਧ ਕੰਪਨੀਆਂ ਦੇ ਦਫਤਰਾਂ ਵਿਚ ਹੋਈ ਛਾਪੇਮਾਰੀ ਨਾਲ ਇਮੀਗ੍ਰੇਸ਼ਨ ਸਰਵਿਸਿਜ਼ ਨਾਲ ਜੁੜੇ ਲੋਕਾਂ ਵਿਚ ਹੜਕੰਪ ਮਚ ਗਿਆ, ਇਸ ਕਾਰਨ ਕਈ ਕੰਪਨੀਆਂ ਦੇ ਲੋਕ ਆਪਣੇ ਦਫਤਰਾਂ ਵਿਚੋਂ ਗਾਇਬ ਹੋ ਗਏ।
ਇਮੀਗ੍ਰੇਸ਼ਨ ਅਤੇ ਗਲੋਬਲ ਸਰਵਿਸਿਜ਼ ਦੇ ਨਾਂ ’ਤੇ ਵੱਖ-ਵੱਖ ਦੇਸ਼ਾਂ ਲਈ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਇਨ੍ਹਾਂ ਕੰਪਨੀਆਂ ਦੇ ਦਫਤਰਾਂ ਦੇ ਨਾਲ-ਨਾਲ ਇਨ੍ਹਾਂ ਦੇ ਦੂਜੇ ਦਫਤਰਾਂ ਵਿਚ ਵੀ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਰੇਡ ਕੀਤੀ ਗਈ। ਉਥੇ ਹੀ, ਕਈ ਕੰਪਨੀਆਂ ਨਾਲ ਜੁੜੇ ਲੋਕਾਂ ਦੇ ਘਰਾਂ ਵਿਚ ਵੀ ਜਾਂਚ ਨੂੰ ਅੰਜਾਮ ਦਿੱਤਾ ਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਵਿਸ ਪ੍ਰੋਵਾਈਡਰ ਜੀ. ਐੱਸ. ਟੀ. ਅਧੀਨ ਟੈਕਸ ਅਦਾਇਗੀ ਲਈ ਪਾਬੰਦ ਹਨ, ਇਸਦੇ ਬਾਵਜੂਦ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਕਈ ਵੱਡੇ ਸਰਵਿਸ ਪ੍ਰੋਵਾਈਡਰਾਂ ਵੱਲੋਂ ਜੀ. ਐੱਸ. ਟੀ. ਜਮ੍ਹਾ ਕਰਵਾਉਣ ਵਿਚ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਇਸ ਬਾਰੇ ਜੀ. ਐੱਸ. ਟੀ. ਵਿਭਾਗ ਨੂੰ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ, ਜਿਸ ਕਾਰਨ ਵਿਭਾਗ ਵੱਲੋਂ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਟਾਰਗੈੱਟ ਕੀਤਾ ਗਿਆ ਹੈ ਤਾਂ ਕਿ ਬਣਦਾ ਟੈਕਸ ਵਸੂਲਿਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਪੰਜ ਸਾਲ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨਗੇ ਮੁਕੇਸ਼ ਅੰਬਾਨੀ! ਜਾਣੋ ਕੀ ਹੈ ਰਿਲਾਇੰਸ ਦਾ ਪਲਾਨ
ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਂ ’ਤੇ ਵਿਦੇਸ਼ ਭੇਜਣ ਦੀਆਂ ਫਾਈਲਾਂ ਲਾਉਣ ਵਾਲੀਆਂ ਸਰਵਿਸ ਪ੍ਰੋਵਾਈਡਰ ਕੰਪਨੀਆਂ ਲੋਕਾਂ ਤੋਂ ਮੋਟੀ ਵਸੂਲੀ ਕਰ ਰਹੀਆਂ ਹਨ ਪਰ ਟੈਕਸ ਅਦਾਇਗੀ ਨਿਯਮਾਂ ਦੇ ਮੁਤਾਬਕ ਨਹੀਂ ਕੀਤੀ ਜਾ ਰਹੀ। ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲੱਗਾ ਹੈ ਕਿ ਗਲੋਬਲ ਸਰਵਿਸਿਜ਼ ਮੁਹੱਈਆ ਕਰਵਾਉਣ ਵਾਲੀਆਂ ਉਕਤ ਕੰਪਨੀਆਂ ਵੀਜ਼ਾ ਨਾ ਲੱਗਣ ਦੀ ਸੂਰਤ ਵਿਚ ਵੀ ਮੋਟੀ ਕਮਾਈ ਕਰ ਜਾਂਦੀਆਂ ਹਨ।
ਪਤਨੀ ਅਤੇ ਜਾਣਕਾਰ ਲੋਕਾਂ ਦੇ ਨਾਂ ’ਤੇ ਕੀਤੀ ਹੋਈ ਰਜਿਸਟ੍ਰੇਸ਼ਨ
ਜੀ. ਐੱਸ. ਟੀ. ਵਿਭਾਗ ਦੀ ਜਾਂਚ ਵਿਚ ਕਈ ਅਹਿਮ ਤੱਥ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਇਮੀਗ੍ਰੇਸ਼ਨ ਦਾ ਮੋਟਾ ਕੰਮ ਕਰਨ ਵਾਲੀਆਂ ਕਈ ਕੰਪਨੀਆਂ ਦੇ ਮਾਲਕਾਂ ਵੱਲੋਂ ਪਤਨੀ ਜਾਂ ਕਿਸੇ ਜਾਣਕਾਰ ਦੇ ਨਾਂ ’ਤੇ ਕੰਪਨੀ ਦੀ ਰਜਿਸਟ੍ਰੇਸ਼ਨ ਕਰਵਾਈ ਗਈ। ਇਸ ਤਹਿਤ ਵਿਭਾਗੀ ਕਾਰਵਾਈ ਤੋਂ ਬਚਣਾ ਆਸਾਨ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਮੋਟੀ ਕਮਾਈ ਕਰਨ ਵਾਲੇ ਉਕਤ ਿਵਅਕਤੀਆਂ ਖ਼ਿਲਾਫ਼ ਕਈ ਸਬੂਤ ਜੁਟਾਏ ਗਏ ਹਨ, ਜਿਸ ਦੇ ਆਧਾਰ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਭਾਰਤ ਆਉਣ ਦੀ ਤਿਆਰੀ 'ਚ Tesla, ਐਲੋਨ ਮਸਕ ਨੇ ਭਾਰਤੀ ਮੂਲ ਦੇ ਇਸ ਵਿਅਕਤੀ ਨੂੰ ਨਿਯੁਕਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਦਈਪੁਰ ਨਹਿਰ 'ਚ ਨਹਾਉਣ ਉਤਰੇ 11 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ
NEXT STORY