ਗੁਰਦਾਸਪੁਰ (ਦੀਪਕ) - 'ਗਾਰਡੀਅਨ ਆਫ ਗਵਰਨੈੱਸ' ਦੀ ਪੰਜ ਰੋਜ਼ਾ ਸਿਖਲਾਈ ਬੁੱਧਵਾਰ ਸਥਾਨਕ ਸੈਨਿਕ ਭਲਾਈ ਦਫਤਰ ਵਿਖੇ ਸਮਾਪਤ ਹੋ ਗਈ। ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ 'ਚ ਵਲੰਟੀਅਰਜ਼ ਨੂੰ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਤੇ ਬੁੱਧਵਾਰ 445 ਵਲੰਟੀਅਰਜ਼ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ।
ਬ੍ਰਿਗੇਡੀਅਰ ਜੀ. ਐੱਸ ਕਾਹਲੋਂ ਜੋ ਜ਼ਿਲਾ ਗੁਰਦਾਸਪੁਰ ਲਈ 'ਗਾਰਡੀਅਨ ਆਫ ਗਵਰਨੈੱਸ' ਦੇ ਮੁਖੀ ਹਨ ਨੇ ਦੱਸਿਆ ਕਿ ਸੂਬੇ ਅੰਦਰ ਅੱਠ ਜ਼ਿਲਿਆਂ 'ਚ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੈੱਕੁਆਟਰ ਤੇ ਦੋ ਵਲੰਟੀਅਰ, ਤਹਿਸੀਲ ਪੱਧਰ ਤੇ ਦੋ ਵਲੰਟੀਅਰ ਤੇ 2-3 ਪਿੰਡਾਂ 'ਚ ਇਕ ਵਲੰਟੀਅਰ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ 'ਗਾਰਡੀਅਨ ਆਫ ਗਵਰਨੈੱਸ' (ਖੁਸ਼ਹਾਲੀ ਦੇ ਰਖਵਾਲੇ) ਸਕੀਮ ਸ਼ੁਰੂ ਕਰਨ ਦਾ ਮੰਤਵ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਸਕੀਮਾਂ ਦਾ ਲਾਭ ਹੇਠਲੇ ਪੱਧਰ 'ਤੇ ਬਿਨ੍ਹਾਂ ਕਿਸੇ ਪੱਖਪਾਤ ਤੇ ਭ੍ਰਿਸ਼ਟਾਚਾਰ ਰਹਿਤ ਪੁਹੰਚਾਉਣਾ ਹੈ। ਵਲੰਟੀਅਰ ਪਿੰਡ-ਪਿੰਡ ਘੁੰਮਣਗੇ ਤੇ ਚੱਲ ਰਹੀਆਂ ਸਕੀਮਾਂ ਦੀ ਸ਼ਨਾਖਤ ਕਰਨਗੇ ਅਤੇ ਰਿਪੋਰਟ ਭੇਜਣਗੇ। ਮੋਬਾਈਲ ਐਪ ਜਿਸ 'ਚ ਕਰੀਬ 20 ਸਕੀਮਾਂ ਦੀ ਜਾਣਕਾਰੀ ਹੋਵੇਗੀ ਸਬੰਧੀ ਰਿਪੋਰਟ ਕਰਨਗੇ। ਰਿਪੋਰਟ ਸਬੰਧਿਤ ਐੱਸ. ਡੀ. ਐੱਮ, ਡਿਪਟੀ ਕਮਿਸ਼ਨਰ, ਪ੍ਰਬੰਧਕੀ ਸਕੱਤਰ ਤੇ ਮੁੱਖ ਮੰਤਰੀ ਪੰਜਾਬ ਦੇ ਦਫਤਰ 'ਚ ਸਥਾਪਿਤ ਕੰਟਰੋਲ ਰੂਮ ਜੋ 24 ਘੰਟੇ ਕੰਮ ਕਰੇਗਾ।
ਇਸ ਮੌਕੇ ਡੀ. ਐੱਸ ਕਾਹਲੋਂ ਡਿਪਟੀ ਜ਼ਿਲਾ ਮੁਖੀ, ਸਤਬੀਰ ਸਿੰਘ ਵੜੈਚ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਅਫਸਰ, ਕਰਨਲ ਬੀ. ਐੱਸ ਘੁੰਮਣ ਤਹਿਸੀਲ ਇੰਚਾਰਜ ਗੁਰਦਾਸਪੁਰ, ਕਰਨਲ ਜੇ. ਐੱਸ ਸਾਹੀ ਤਹਿਸੀਲ ਇੰਚਾਰਜ ਬਟਾਲਾ, ਕਰਨਲ ਬਲਬੀਰ ਸਿੰਘ ਤਹਿਸੀਲ ਇੰਚਾਰਜ ਕਲਾਨੌਰ, ਮੇਜਰ ਸੰਪਰੂਨ ਸਿੰਘ ਤਹਿਸੀਲ ਇੰਚਾਰਜ ਡੇਰਾ ਬਾਬਾ ਨਾਨਕ, ਕਰਨਲ ਗੁਰਮੁੱਖ ਸਿੰਘ ਸੀਨੀਅਰ ਇੰਸਟਰੱਕਟਰ ਜੀ. ਓ. ਜੀ. ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਾਬਕਾ ਫੌਜ ਦੇ ਅਧਿਕਾਰੀ ਤੇ ਜਵਾਨ ਮੌਜੂਦ ਸਨ।
ਪੁਲਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
NEXT STORY