ਗੁਰੂ ਕਾ ਬਾਗ (ਭੱਟੀ)— ਪੁਲਸ ਥਾਣਾ ਝੰਡੇਰ ਅਧੀਨ ਆਂਉਦੇ ਪਿੰਡ ਬੱਲ ਬਾਵਾ ਵਿਖੇ ਅੱਜ ਸਵੇਰੇ ਇਕ ਸਾਬਕਾ ਫੌਜੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਝੰਡੇਰ ਦੇ ਮੁਖੀ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਿਟਾ: ਸੂਬੇਦਾਰ ਮਲਕੀਤ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਪੰਧੇਰ ਕਲਾਂ ਥਾਣਾ ਮਜੀਠਾ ਪਿੰਡ ਵਿਛੋਆ ਵਿਖੇ ਮੀਟ ਦੀ ਫੈਕਟਰੀ ‘ਚ ਬਤੌਰ ਸੁਪਰਵਾਈਜਰ ਵਜੋ ਨੌਕਰੀ ਕਰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਕਿ ਪਿੰਡ ਬੱਲ ਬਾਵਾ ਦੇ ਬਾਹਰਵਾਰ ਸੜਕ ਦੇ ਕੰਢੇ ’ਤੇ ਸਥਿੱਤ ਗੁਰਦੁਆਰਾ ਸਾਹਿਬ ਨੇੜੇ ਉਸ ’ਤੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ।
ਇਸ ਦੌਰਾਨ ਉਸ ਦੇ ਦੋ ਗੋਲੀਆਂ ਲੱਗਣ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਥਾਨਕ ਲੋਕਾਂ ਨੇ ਅੰਮਿ੍ਰਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਲੱੁਟ ਮਾਰ ਦਾ ਮਾਮਲਾ ਨਹੀਂ ਲੱਗਦਾ ਅਤੇ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਸਨ, ਕਿਉਂਕਿ ਘਟਨਾ ਵਾਲੀ ਥਾਂ ’ਤੇ ਮੋਟਸਾਈਕਲ ਦੇ ਟਾਇਰਾਂ ਦੇ ਨਿਸ਼ਾਨ ਬਣੇ ਹੋਏ ਹਨ। ਜਦਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦਾ ਪਤਾ ਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਰੂਪਨਗਰ: ਨਾਬਾਲਗ ਕੁੜੀ ਨਾਲ ਨੌਜਵਾਨ ਨੇ ਟੱਪੀਆਂ ਹੱਦਾਂ, ਕੀਤਾ ਗਰਭਵਤੀ
ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲਿਫ਼ਟ ਦੇਣ ਦੇ ਬਹਾਨੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਰਬਾਰ ਸਾਹਿਬ ਨਤਮਸਤਕ ਹੋਏ ਜੀ. ਕੇ., ਮੋਦੀ ਸਰਕਾਰ ਨੂੰ ਦਿੱਤੀ ਨਸੀਹਤ, ਬਾਦਲ ਵੀ ਨਿਸ਼ਾਨੇ ’ਤੇ
NEXT STORY