ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਲਗਭਗ 12 ਵਜੇ ਸਥਾਨਕ ਜੇਲ ਰੋਡ 'ਤੇ ਸ਼ੱਕੀ ਮਹਿਲਾ ਦੇ ਵੇਖੇ ਜਾਣ ਦੇ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਔਰਤ ਵੱਖ-ਵੱਖ ਕੱਪੜੇ ਬਦਲ ਕੇ ਖੇਤਰ 'ਚ ਘੁੰਮਦੀ ਰਹਿੰਦੀ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਸੂਚਨਾ ਰਵਿਦਾਸ ਚੌਕ 'ਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਬਿਜਾਏ ਪੁੱਛਗਿੱਛ ਕਰਨ ਦੇ ਔਰਤ ਨੂੰ ਉਥੋਂ ਭਜਾ ਦਿੱਤਾ।
ਜੇਲ ਰੋਡ ਨਿਵਾਸੀ ਤਰਸੇਮ ਲਾਲ, ਮਨੂੰ ਭਾਸਕਰ, ਮੁਕੇਸ਼ ਕੁਮਾਰ, ਰਵਿੰਦਰ ਸਿੰਘ, ਬਲਜਿੰਦਰ ਸਿੰਘ ਆਦਿ ਦਾ ਕਹਿਣਾ ਹੈ ਕਿ ਪੰਜਾਬ 'ਚ ਹਾਈ ਅਲਰਟ ਦੇ ਚਲਦੇ ਪੁਲਸ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ। ਜਦ ਪੁਲਸ ਕਰਮਚਾਰੀਆਂ ਨੂੰ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਉਸ ਨੂੰ ਉਥੋਂ ਭਜਾ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਮਹਿਲਾ ਜੇਕਰ ਮਾਨਸਿਕ ਰੂਪ 'ਚ ਪ੍ਰੇਸ਼ਾਨ ਵੀ ਹੈ ਤਾਂ ਪੁਲਸ ਨੂੰ ਇਸ ਬਾਰੇ 'ਚ ਜਾਂਚ ਕਰਨੀ ਜ਼ਰੂਰੀ ਸੀ। ਲੋਕਾਂ ਨੇ ਪੁਲਸ ਤੋਂ ਮੰਗ ਕੀਤੀ ਕਿ ਇਸ ਔਰਤ ਬਾਰੇ ਪੂਰੀ ਜਾਂਚ-ਪੜਤਾਲ ਕੀਤੀ ਜਾਵੇ ।
ਜ਼ਿਮਨੀ ਚੋਣਾਂ ਨੂੰ ਲੈ ਕੇ ਪੱਭਾਂ ਭਾਰ ਹੋਈ ਕਾਂਗਰਸ
NEXT STORY