ਗੁਰਦਾਸਪੁਰ (ਵਿਨੋਦ) : ਦਾਜ ਲਈ ਤੰਗ-ਪ੍ਰੇਸ਼ਾਨ ਕਰਨ 'ਤੇ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਸਬੰਧੀ ਸਿਟੀ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕਾ ਮਧੂਬਾਲਾ ਦੀ ਮਾਂ ਚੰਚਲਾ ਦੇਵੀ ਪਤਨੀ ਸ਼ਾਮ ਲਾਲ ਵਾਸੀ ਛੰਨੀ ਬੇਲੀ ਹਿਮਾਚਲ ਪ੍ਰਦੇਸ਼ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਨੇ ਆਪਣੀ ਲੜਕੀ ਮਧੂਬਾਲਾ ਦਾ ਵਿਆਹ ਕੁਝ ਸਮੇਂ ਪਹਿਲਾਂ ਅਮਨਦੀਪ ਪੁੱਤਰ ਦੇਸ ਰਾਜ ਨਿਵਾਸੀ ਮਾਨਕੌਰ ਸਿੰਘ ਦੇ ਨਾਲ ਕੀਤਾ ਸੀ। ਵਿਆਹ ਦੇ ਬਾਅਦ ਤੋਂ ਹੀ ਮਧੂਬਾਲਾ ਦਾ ਪਤੀ ਅਮਨਦੀਪ, ਸੱਸ ਕ੍ਰਿਸ਼ਨਾ ਤੇ ਸਹੁਰਾ ਦੇਸ ਰਾਜ ਦਾਜ ਦੇ ਲਈ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸੀ, ਜਿਸ ਸਬੰਧੀ ਉਹ ਸਾਨੂੰ ਸੂਚਿਤ ਕਰਦੀ ਰਹਿੰਦੀ ਸੀ। ਬੀਤੀ ਰਾਤ ਮਧੂ ਬਾਲਾ ਨੇ ਆਪਣੇ ਪਤੀ, ਸੱਸ, ਸਹੁਰੇ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ 'ਤੇ ਉਸ ਨੂੰ ਚਿੰਤਾਜਨਕ ਹਾਲਤ 'ਚ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ ਪਰ ਉਥੇ ਪਹੁੰਚਣ 'ਤੇ ਡਾਕਟਰਾਂ ਨੇ ਮਧੂਬਾਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਤੋਂ ਬਾਅਦ ਅੱਜ ਮ੍ਰਿਤਕਾ ਦਾ ਗੁਰਦਾਸਪੁਰ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਗਿਆ ਤੇ ਔਰਤ ਦੀ ਲਾਸ਼ ਉਸ ਦੇ ਮਾਪਿਆਂ ਨੂੰ ਸੌਂਪ ਦਿੱਤੀ ਤੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਪਤੀ, ਸੱਸ, ਸਹੁਰੇ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਹ ਨਲੀ 'ਚ ਬਦਾਮ ਫਸਣ ਨਾਲ ਹੋਈ ਬੱਚੇ ਦੀ ਮੌਤ, ਜਾਂਚ ਲਈ ਬਣੀ ਕਮੇਟੀ
NEXT STORY