ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਦੇ ਪਿੰਡ ਝੰਡਾ ਲੁਬਾਨਾ 'ਚ ਇਕ ਪਿਤਾ-ਪੁੱਤ ਨੇ ਖੁਦ ਨੂੰ ਅੱਤਵਾਦੀ ਬੱਬਰ ਖਾਲਸਾ ਜਥੇਬੰਦੀ ਗਰੁੱਪ ਦੇ ਮੈਂਬਰ ਦੱਸ ਕੇ ਪਿੰਡ ਦੇ ਹੀ ਇਕ ਪਰਿਵਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪਰਿਵਾਰ ਵਲੋਂ ਫਿਰੌਤੀ ਦੇਣ ਤੋਂ ਮਨ੍ਹਾ ਕੀਤਾ ਗਿਆ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਦੁਕਾਨਾਂ 'ਤੇ ਫਾਈਰਿੰਗ ਵੀ ਕਰਵਾਈ ਦਿੱਤੀ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਪਰਿਵਾਰ ਨੇ ਪੁਲਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਸ ਨੇ ਪੈਸੇ ਲੈ ਕੇ ਦੋਸ਼ੀ ਦੇ ਬੇਟੇ ਨੂੰ ਛੱਡ ਦਿੱਤਾ ਹੈ।
ਧਮਕੀ ਭਰੇ ਫੋਨ ਇਸ ਪਰਿਵਾਰ ਨੂੰ ਆਏ ਤਾਂ ਪੁਲਸ ਵਲੋਂ ਕਾਲ ਡਿਟੇਲ ਕਢਵਾਈ ਗਈ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਪਰਿਵਾਰ ਵਲੋਂ ਦੋਸ਼ੀ ਦੇ ਬੇਟੇ ਨੂੰ ਛੱਡੇ ਜਾਣ ਦੇ ਲਗਾਏ ਜਾ ਰਹੇ ਦੋਸ਼ਾਂ 'ਤੇ ਬੋਲਦਿਆਂ ਪੁਲਸ ਨੇ ਕਿਹਾ ਕਿ ਲੜਕੇ ਨੂੰ ਨਬਾਲਿਗ ਹੋਣ ਕਾਰਨ ਘਰ ਭੇਜਿਆ ਗਿਆ ਹੈ। ਇਸ ਮਾਮਲੇ 'ਚ ਪੁਲਸ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
UPSC : ਸਿਵਲ ਸਰਵਿਸ ਦੀ ਪ੍ਰੀਖਿਆ ਅੱਜ (ਪੜ੍ਹੋ 2 ਜੂਨ ਦੀਆਂ ਖਾਸ ਖਬਰਾਂ)
NEXT STORY