ਗੁਰਦਾਸਪੁਰ (ਵਿਨੋਦ) : ਤੇਜ਼ ਰਫਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਔਰਤ ਦੀ ਮੌਤ ਤੇ 3 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਨਿਵਾਸੀ ਮਨੋਜ ਕੁਮਾਰ ਪੁੱਤਰ ਰਾਮ ਲੁਭਾਇਆ ਆਪਣੀ ਪਤਨੀ ਸ਼ਿਵਾਨੀ ਤੇ ਦੋ ਲੜਕਿਆਂ ਸਿਵਾਂਗ ਤੇ ਸਿਵਾਏ ਦੇ ਸਮੇਤ ਆਪਣੀ ਕਾਰ ਨੰਬਰ ਪੀ.ਬੀ02 ਬੀ.ਜੇ 3397 ਤੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿ ਰਣਜੀਤ ਬਾਗਰ ਦੇ ਕੋਲ ਪਿਛੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਪਤਨੀ ਸ਼ਿਵਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮਨੋਜ ਕੁਮਾਰ ਤੇ ਦੋ ਬੱਚੇ ਜ਼ਖਮੀ ਹੋ ਗਏ। ਟਰੱਕ ਚਾਲਕ ਟਰੱਕ ਸਮੇਤ ਭੱਜਣ 'ਚ ਸਫਲ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਜਾਂਚ ਸ਼ੁਰੂ ਕਰ ਦਿੱਤੀ।
ਕੈਪਟਨ ਅੱਜ ਕਰਨਗੇ ਸਭ ਤੋਂ ਵੱਡੀ 'ਨਸ਼ਾ ਵਿਰੋਧੀ ਮੁਹਿੰਮ' ਦਾ ਆਗਾਜ਼
NEXT STORY