ਗੁਰਦਾਸਪੁਰ (ਮਨਮੋਹਨ)-ਕਲਾਨੌਰ-ਗੁਰਦਾਸਪੁਰ ਡਿਫੈਂਸ ਮਾਰਗ ’ਤੇ ਅੱਡਾ ਬਚਸ਼ੀਵਾਲ ਦੇ ਨਜ਼ਦੀਕ ਅੱਜ ਸ਼ਾਮ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ’ਤੇ ਸਵਾਰ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋ ਗਈ ਹੈ। ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਅਦਾਲਤਪੁਰ ਨੇ ਦੱਸਿਆ ਕਿ ਉਹ ਦਾਦੀ ਦਲਬੀਰ ਕੌਰ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਲਾਨੌਰ ਤੋਂ ਗੁਰਦਾਸਪੁਰ ਸਾਈਡ ਵੱਲ ਜਾ ਰਹੇ ਸਨ ਅਤੇ ਜਦੋਂ ਅੱਡਾ ਬਖਸ਼ੀਵਾਲ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਨੇ ਸਾਡੇ ਮੋਟਰਸਾਈਕਲ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਹਾਦਸੇ ’ਚ ਮੇਰੀ ਦਾਦੀ ਦਲਬੀਰ ਕੌਰ ਗੰਭੀਰ ਜ਼ਖਮੀ ਹੋ ਗਈ। ਜਿਸ ਨੂੰ ਤੁਰੰਤ ਕਮਿਊਨਟੀ ਹੈੱਲਥ ਸੈਂਟਰ ਕਲਾਨੌਰ ਵਿਖੇ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਪੁਲਸ ਚੌਕੀ ਬਖਸ਼ੀਵਾਲ ਦੇ ਇੰਚਾਰਜ ਏ. ਐੱਸ. ਆਈ. ਦੇਸ ਰਾਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਸਬੰਧੀ ਪਤਾ ਚਲਦੇ ਹੀ ਪੁਲਸ ਵੱਲੋਂ ਤੁਰੰਤ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚ ਕੇ ਦੁਰਘਟਨਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਅਤੇ ਟਰੈਕਟਰ-ਟਰਾਲੀ ਚਾਲਕ ਨੂੰ ਵੀ ਕਾਬੂ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਕਿਸਾਨ ਫਲਾਂ ਤੇ ਸਬਜ਼ੀਆਂ ਦੀ ਖੇਤੀ ਤੋਂ ਇਲਾਵਾ ਸਹਾਇਕ ਧੰਦੇ ਵੀ ਅਪਣਾਉਣ : ਪ੍ਰੇਮ ਸਿੰਘ
NEXT STORY