ਗੁਰਦਾਸਪੁਰ/ਪਾਕਿਸਤਾਨ (ਜ. ਬ.) : ਪਾਕਿਸਤਾਨ ਦੇ ਸੂਬਾ ਪੰਜਾਬ ਦੇ ਸ਼ਹਿਰ ਫੈਸਲਾਬਾਦ ਦੀ ਪੁਲਸ ਨੇ 3 ਸਾਲ ਦੇ ਸ਼ਿਆ ਬਰਾਦਰੀ ਦੇ ਮੁੰਡੇ ਫੈੱਜਲ ਆਬਾਸ ਵਿਰੁੱਧ ਇਹ ਕਹਿ ਕੇ ਕੇਸ ਦਰਜ ਕੀਤਾ ਕਿ ਉਸ ਨੇ ਆਪਣੇ ਘਰ 'ਚ ਸ਼ਿਆ ਬਰਾਦਰੀ ਹੋਣ ਦੇ ਬਾਵਜੂਦ ਇਸਲਾਮ ਸਬੰਧੀ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਹੈ। ਵਰਨਣਯੋਗ ਹੈ ਕਿ ਪਾਕਿਸਤਾਨ ਦੇ ਸ਼ਿਆ ਬਰਾਦਰੀ ਦੇ ਲੋਕਾਂ ਨੂੰ ਮੁਸਲਿਮ ਨਹੀਂ ਮੰਨਿਆ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸਲਾਮ ਸਬੰਧੀ ਧਾਰਮਿਕ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)
ਸਰਹੱਦ ਪਾਰ ਸੂਤਰਾਂ ਅਨੁਸਾਰ ਫੈਸਲਾਬਾਦ ਪੁਲਸ ਅੱਜ ਤੜਕਸਾਰ ਫੈਸਲਾਬਾਦ ਦੀ ਸ਼ਿਆ ਬਰਾਦਰੀ ਦੇ ਰਹਿਣ ਵਾਲੇ ਲੋਕਾਂ ਦੀ ਆਬਾਦੀ 'ਚ ਆਈ ਅਤੇ ਉਸ ਦੇ ਕੋਲ ਫ਼ੈਜਲ ਅਬਾਸ ਪੁੱਤਰ ਹੈਦਰ ਅਬਾਸ ਦੀ ਗ੍ਰਿਫ਼ਤਾਰੀ ਦਾ ਵਾਰੰਟ ਸੀ। ਜਦ ਲੋਕਾਂ ਨੇ ਪੁਲਸ ਤੋਂ ਪੁੱਛਿਆ ਕਿ ਫ਼ੈਜਲ ਆਬਾਸ ਦਾ ਦੋਸ਼ ਕੀ ਹੈ ਤਾਂ ਪੁਲਸ ਨੇ ਦੱਸਿਆ ਕਿ ਫ਼ੈਜਲ ਆਬਾਸ ਨੇ 3 ਦਿਨ ਪਹਿਲੇ ਆਪਣੇ ਘਰ 'ਚ ਇਸਲਾਮਿਕ (ਜਲਸਾ) ਪ੍ਰੋਗਰਾਮ ਆਯੋਜਿਤ ਕੀਤਾ ਸੀ ਅਤੇ ਉਸ ਦੇ ਵਿਰੁੱਧ ਸ਼ਿਕਾਇਤ ਮਿਲਣ 'ਤੇ ਕੇਸ ਦਰਜ ਕੀਤਾ ਹੈ। ਜਦ ਲੋਕਾਂ ਨੇ ਕਿਹਾ ਕਿ ਫ਼ੈਜਲ ਅਬਾਸ ਤਾਂ ਮਾਤਰ 3 ਸਾਲ ਦਾ ਹੈ ਤਾਂ ਪਹਿਲੇ ਤਾਂ ਪੁਲਸ ਵੀ ਚੱਕਰਾ 'ਚ ਪੈ ਗਈ, ਪਰ ਬਾਅਦ 'ਚ ਉਹ ਫਿਰ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਜਿੱਦ ਕਰਨ ਲੱਗੀ। ਲੋਕਾਂ ਦੇ ਵਿਰੋਧ ਤੋਂ ਬਾਅਦ ਪੁਲਸ ਉਸ ਸਮੇਂ ਤਾਂ ਉਥੋਂ ਵਾਪਸ ਚਲੀ ਗਈ ਪਰ ਲੋਕਾਂ ਨੂੰ ਇਹ ਨਿਰਦੇਸ਼ ਦੇ ਗਈ ਕਿ ਇਕ ਦਿਨ 'ਚ ਫੈਜਲ ਆਬਾਸ ਨੂੰ ਪੁਲਸ ਸਟੇਸ਼ਨ ਲੈ ਕੇ ਆਇਆ ਜਾਵੇ।
ਇਹ ਵੀ ਪੜ੍ਹੋ : ਲੌਂਗੋਵਾਲ ਤੇ ਡਾ. ਰੂਪ ਸਿੰਘ ਦੇ ਰਿਸ਼ਤੇ 'ਚ ਆਈ ਦਰਾਰ, ਵੇਖੋ ਕਿਉਂ ਵਧੀਆਂ ਦੂਰੀਆਂ! (ਵੀਡੀਓ)
PSEB : ਸਾਲ 2004 ਤੋਂ ਰੀ-ਅਪੀਅਰ/ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ
NEXT STORY