ਪਠਾਨਕੋਟ — ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ 'ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਆਪਣੀ ਬੇੜੀ ਪਾਰ ਲਗਾਉਣ ਲਈ ਭਾਜਪਾ ਦੇ ਸੰਸਦ ਮੈਂਬਰ ਰਹੇ ਸਵ. ਵਿਨੋਦ ਖੰਨਾ ਨੂੰ ਵੀ ਸਹਾਰਾ ਬਨਾਉਣ ਦੀ ਰਣਨੀਤੀ ਤਿਆਰ ਕੀਤੀ ਹੈ। ਇਸ ਰਣਨੀਤੀ ਦੇ ਚਲਦਿਆਂ ਜਾਖੜ ਨੇ ਅੱਜ ਸਵ. ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨਾਲ ਮੁਲਾਕਾਤ ਕੀਤੀ।
ਹਾਲਾਕਿ ਜਾਖੜ ਨੇ ਇਸ ਮੁਲਾਕਾਤ ਨੂੰ ਆਮ ਦੱਸਿਆ ਹੈ ਪਰ ਇਸ ਦੇ ਕਈ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਹਨ। ਜਾਖੜ ਨੇ ਕਿਹਾ ਕਿ ਉਹ ਵਿਨੋਦ ਖੰਨਾ ਦੇ ਸਪਨਿਆਂ ਤੇ ਅਧੂਰੇ ਕੰਮਾਂ ਨੂੰ ਪੂਰਾ ਕਰਨਗੇ।
ਗੁਰਦਾਸਪੁਰ ਉਪ ਚੋਣ ਲਈ ਉਮੀਦਵਾਰ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੁਨੀਲ ਜਾਖੜ ਇਸ ਤਹਿਤ ਕਵਿਤਾ ਖੰਨਾ ਦੇ ਘਰ ਪਹੁੰਚੇ। ਕਵਿਤਾ ਖੰਨਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ 'ਤੇ ਸੁਨੀਲ ਜਾਖੜ ਨੇ ਖੁਦ ਨੂੰ ਵਿਨੋਦ ਖੰਨਾ ਦਾ ਵੱਡਾ ਪ੍ਰਸ਼ੰਸਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਵ. ਵਿਨੋਦ ਖੰਨਾ ਵਲੋਂ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਉਹ ਪੂਰਾ ਕਰਨਗੇ।
ਬਰਨਾਲਾ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਸਣੇ ਡਾਕਟਰ ਨੂੰ ਕੀਤਾ ਕਾਬੂ
NEXT STORY