ਫਿਰੋਜ਼ਪੁਰ/ਗੁਰਦਾਸਪੁਰ (ਸੰਨੀ ਚੋਪੜਾ) : ਲੋਕ ਸਭਾ ਚੋਣਾਂ ਜਿੱਤ ਕਿ ਵਾਪਿਸ ਮੁੰਬਈ ਗਏ ਸੰਨੀ ਦਿਓਲ ਅਜੇ ਤੱਕ ਵਾਪਸ ਗੁਰਦਾਸਪੁਰ ਨਹੀਂ ਪਰਤੇ, ਜਿਸ ਕਾਰਨ ਆਮ ਲੋਕਾਂ ਵੱਲੋਂ ਤੇ ਮੀਡੀਆ ਵਲੋਂ ਸਮੇ-ਸਮੇਂ 'ਤੇ ਬੀ.ਜੇ.ਪੀ. ਦੇ ਆਗੂਆਂ ਤੋਂ ਇਸ ਬਾਰੇ ਪੁੱਛਿਆ ਜਾਂਦਾ ਕਿ ਸੰਨੀ ਦਿਓਲ ਕਦ ਆਉਣਗੇ। ਫਿਰੋਜ਼ਪੁਰ 'ਚ ਪੰਜਾਬ ਬੀ.ਜੇ.ਪੀ. ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਅੱਜ ਪ੍ਰੈਸ ਕੰਗਰਨਸ 'ਚ ਦੱਸਿਆ ਕਿ ਸੰਨੀ ਗੁਰਦਾਸਪੁਰ 'ਚ ਰਿਹਾਇਸ਼ ਲੱਭ ਰਹੇ ਨੇ ਅਤੇ ਪਾਰਟੀ ਦਫਤਰ ਬਣਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ, ਜਿਸ ਕਾਰਨ ਕੁੱਝ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਜਲਦ ਹੀ ਗੁਰਦਾਸਪੁਰ ਆਉਣਗੇ ਤੇ ਵੱਖ-ਵੱਖ ਹਲਕਿਆਂ 'ਚ ਜਾ ਕੇ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਗੇ, ਜਿਨ੍ਹਾਂ ਨੇ ਉਨ੍ਹਾਂ ਦਾ ਵੋਟਾਂ 'ਚ ਸਾਥ ਦਿੱਤਾ ਹੈ।
ਸੰਨੀ ਦਿਓਲ ਕਦੋ ਵਾਪਸ ਪੰਜਾਬ ਪਰਤਣਗੇ ਇਹ ਤਾਂ ਉਹ ਖੁਦ ਹੀ ਚੰਗੀ ਤਰਾਂ ਦੱਸ ਸਕਣਗੇ ਪਰ ਵਿਰੋਧੀਆਂ ਦੀਆਂ ਗੱਲਾਂ ਹੁਣ ਤੱਕ ਸੱਚ ਹੋ ਰਹੀਆਂ ਨੇ ਕਿ ਸੰਨੀ ਚੋਣ ਜਿੱਤ ਫਿਰ ਗੁਰਦਾਸਪੁਰ 'ਚ ਨਜ਼ਰ ਨਹੀਂ ਆਉਣਗੇ।
ਫਤਿਹਵੀਰ ਦੀ ਮੌਤ 'ਤੇ ਸਿਆਸਤ ਸ਼ੁਰੂ
NEXT STORY