ਗੁਰਦਾਸਪੁਰ (ਹਰਮਨ) - ਬੇਸ਼ੱਕ ਅਜੋਕੇ ਦੌਰ ’ਚ ਕਿਸਾਨ ਅਤੇ ਹੋਰ ਵਰਗਾਂ ਦੇ ਲੋਕ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਕਈ ਢੰਗ-ਤਰੀਕੇ ਅਪਣਾਉਂਦੇ ਹਨ। ਇਸਦੇ ਉਲਟ ਬਲਾਕ ਗੁਰਦਾਸਪੁਰ ਦੇ ਪਿੰਡ ਸੁੰਧਰਾ ਵਿਖੇ ਇਕ ਨੌਜਵਾਨ ਕਿਸਾਨ ਤੇਜਵੰਤ ਸਿੰਘ ਆਪਣੇ ਖੇਤਾਂ ’ਚ ਵੱਖ-ਵੱਖ ਮੋਟੇ ਅਨਾਜਾਂ ਦੀ ਖੇਤੀ ਕਰ ਕੇ ਇਕ ਨਿਵੇਕਲੀ ਮਿਸਾਲ ਕਾਇਮ ਕਰ ਰਿਹਾ ਹੈ। ਉਕਤ ਕਿਸਾਨ ਦਾ ਦਾਅਵਾ ਹੈ ਕਿ ਮੋਟੇ ਅਨਾਜਾਂ ਦੀ ਖੇਤੀ ’ਚ ਅਜੇ ਜ਼ਿਆਦਾ ਆਮਦਨ ਤਾਂ ਨਹੀਂ ਹੈ ਪਰ ਜਿਸ ਢੰਗ ਨਾਲ ਲੋਕ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਹੋ ਰਹੇ ਹਨ, ਉਸ ਅਨੁਸਾਰ ਹੁਣ ਲੋਕਾਂ ਨੂੰ ਮੋਟੇ ਅਨਾਜਾਂ ਦੀ ਖੇਤੀ ਕਰ ਕੇ ਇਨ੍ਹਾਂ ਦੀ ਵਰਤੋਂ ਕਰਨ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਹੋਰ ਵਧਾਈ ਟਮਾਟਰਾਂ ਦੀ ਕੀਮਤ, ਹੁਣ ਮਹਿੰਗੀਆਂ ਹੋ ਸਕਦੀਆਂ ਨੇ ਦਾਲਾਂ
ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੀ ਖੇਤੀ ਕਰ ਕੇ ਉਸਨੂੰ ਆਰਥਿਕ ਪੱਖ ਤੋਂ ਤਾਂ ਜ਼ਿਆਦਾ ਫ਼ਾਇਦਾ ਨਹੀਂ ਹੋਇਆ ਪਰ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਤੰਦਰੁਸਤੀ ਲਈ ਆਪਣੇ ਘਰ ’ਚ ਮੋਟੇ ਅਨਾਜ ਦੀ ਵਰਤੋਂ ਕਰ ਰਿਹਾ ਹੈ। ਤੇਜਵੰਤ ਸਿੰਘ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਨੂੰ ਕਈ ਗੰਭੀਰ ਬੀਮਾਰੀਆਂ ਨੇ ਜਕੜ ਲਿਆ ਸੀ ਅਤੇ ਉਹ ਇਸ ਗੱਲ ਤੋਂ ਅਨਜਾਣ ਸੀ ਕਿ ਰੋਜ਼ਮਰਾ ਦੀ ਜ਼ਿੰਦਗੀ ’ਚ ਉਹ ਜੋ ਅਨਾਜ ਅਤੇ ਹੋਰ ਪਦਾਰਥ ਖਾਂਦੇ ਹਨ, ਉਸ ਕਰਕੇ ਕਈ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਇਸ ਲਈ ਉਸਨੇ ਪੱਕਾ ਮਨ ਬਣਾ ਲਿਆ ਸੀ ਕਿ ਉਹ ਮੋਟੇ ਅਨਾਜ ਦੀ ਖੇਤੀ ਕਰੇਗਾ ਅਤੇ ਉਸਨੇ ਆਪਣੇ ਇੱਕ ਏਕੜ ਰਕਬੇ ’ਚ ਮੋਟੇ ਅਨਾਜਾਂ ਦੀ ਕਾਸ਼ਤ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਖੁਦ ਤਿਆਰ ਕਰਦਾ ਹੈ ਭੋਜਨ ਪਦਾਰਥ
ਤੇਜਵੰਤ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਉਸਦੇ ਘਰ ’ਚ ਉਸਦੀ ਮਾਤਾ ਅਤੇ ਉਹ ਹੀ ਮੋਟੇ ਅਨਾਜ ਨਾਲ ਬਣਿਆ ਖਾਣਾ ਖਾਂਦੇ ਹਨ। ਕਈ ਵਾਰ ਉਹ ਖੁੱਦ ਮੋਟੇ ਅਨਾਜ ਦਾ ਭੋਜਨ ਤਿਆਰ ਕਰਦਾ ਹੈ, ਨਾਲ ਹੀ ਉਸਦੀ ਪਤਨੀ ਵੀ ਮੋਟੇ ਅਨਾਜ ਤੋਂ ਵੱਖ-ਵੱਖ ਪਦਾਰਥ ਬਣਾਉਣ ਦੀ ਜਾਂਚ ਸਿੱਖ ਰਹੀ ਹੈ। ਇਸ ਅਨਾਜ ਨਾਲ ਪਕਵਾਨ ਤਿਆਰ ਕਰਨੇ ਥੋੜੇ ਮੁਸ਼ਕਲ ਹਨ ਪਰ ਇਨ੍ਹਾਂ ਦੇ ਸੇਵਨ ਦੇ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ। ਇਸ ਲਈ ਉਹ ਪੂਰੇ ਸ਼ੌਂਕ ਨਾਲ ਮੋਟੇ ਅਨਾਜਾਂ ਦੀ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ
ਨਹੀਂ ਹੁੰਦਾ ਮੰਡੀਕਰਨ
ਤੇਜਵੰਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਮੋਟੇ ਅਨਾਜ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਦਾਅਵੇ ਕਰਦੀ ਹੈ ਪਰ ਸੱਚਾਈ ਇਹ ਹੈ ਕਿ ਅਜੇ ਤੱਕ ਸਰਕਾਰ ਵੱਲੋਂ ਮੋਟੇ ਅਨਾਜਾਂ ਦੇ ਮੰਡੀਕਰਨ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਸ ਵੱਲੋਂ ਜੋ ਮੋਟੇ ਅਨਾਜ ਤਿਆਰ ਕੀਤੇ ਗਏ ਸਨ, ਉਨ੍ਹਾਂ ਦਾ ਮੰਡੀਕਰਨ ਨਾ ਹੋਣ ਕਾਰਨ ਉਸ ਨੂੰ ਆਰਥਿਕ ਪੱਖੋਂ ਨੁਕਸਾਨ ਹੋਇਆ ਹੈ। ਉਸ ਵੱਲੋਂ ਖੇਤਾਂ ’ਚ ਤਿਆਰ ਕੀਤਾ ਕੋਧਰਾ, ਕੰਗਣੀ ਅਤੇ ਹੋਰ ਮੋਟੇ ਅਨਾਜ ਘਰ ਵਿਚ ਪਏ ਹੋਏ ਹਨ ਅਤੇ ਸਿਰਫ਼ ਕੁਝ ਲੋਕਾਂ ਨੇ ਹੀ ਉਸ ਕੋਲੋਂ ਇਹ ਅਨਾਜ ਖਰੀਦਣ ’ਚ ਉਤਸ਼ਾਹ ਦਿਖਾਇਆ ਹੈ। ਉਸਨੇ ਸਰਕਾਰ ਤੋਂ ਮੰਗ ਕੀਤੀ ਕਿ ਮੋਟੇ ਅਨਾਜ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਦੇ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਇਨ੍ਹਾਂ ਦੀ ਵਰਤੋਂ ਦੇ ਫ਼ਾਇਦੇ ਸਬੰਧੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਇਹ ਵੀ ਪੜ੍ਹੋ : ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲੀ ਜਮਾਤ ਤੋਂ ਕੈਨੇਡਾ 'ਚ ਪੜ੍ਹਾਓ ਬੱਚੇ, ਮਾਂ-ਪਿਓ ਵੀ ਜਾ ਸਕਣਗੇ ਨਾਲ
NEXT STORY