ਤਲਵੰਡੀ ਸਾਬੋ (ਮੁਨੀਸ਼) : ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਮਿਲੀ ਇਕ ਔਰਤ ਦੀ ਲਾਸ਼ ਦੀ ਪਛਾਣ ਹੋ ਗਈ ਹੈ,ਜਿਸ ਨੂੰ ਪੁਲਸ ਨੇ ਕਰਵਾਈ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸਰੋਵਰ ਵਿਚ ਬੀਤੇ ਦਿਨ ਔਰਤ ਦੀ ਲਾਸ਼ ਤੈਰਦੀ ਹੋਈ ਦੇਖੀ ਗਈ ਜਿਸ ਦਾ ਪਤਾ ਸੰਗਤਾਂ ਨੂੰ ਲੱਗਦੇ ਉਨ੍ਹਾਂ ਇਸ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਦਿੱਤੀ। ਤਲਵੰਡੀ ਸਾਬੋ ਪੁਲਸ ਨੇ ਸਹਾਰਾ ਕਲੱਬ ਦੇ ਵਰਕਰ ਰਾਹੀ ਲਾਸ ਨੂੰ ਬਾਹਰ ਕੱਢ ਕੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੇ ਡੈਡ ਹਾਊਸ ਵਿਚ ਭੇਜ ਦਿੱਤਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਲਾਸ਼ ਦੀ ਪਛਾਣ ਮਨਪ੍ਰੀਤ ਕੌਰ ਵਾਸੀ ਲੂਲਬਾਈ ਵਜੋਂ ਹੋਈ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ ਜਿਸ ਕਰਕੇ ਬੀਤੇ ਦਿਨ ਆਪਣੇ ਘਰੇ ਦੱਸੇ ਬਿਨਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਈ ਸੀ। ਉਨ੍ਹਾਂ ਦੱਸਿਆ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਪੁਲਸ ਨੇ ਦੋ ਟ੍ਰੈਕਟਰ-ਟਰਾਲੀਆਂ ਰੇਤਾ ਸਮੇਤ ਕੀਤੀਆਂ ਕਾਬੂ, ਮਾਮਲਾ ਦਰਜ
NEXT STORY