ਜਲਾਲਾਬਾਦ (ਬਜਾਜ) : ਸਥਾਨਕ ਸਦਰ ਥਾਣਾ ਪੁਲਸ ਵਲੋਂ ਦੋ ਟ੍ਰੈਕਟਰ-ਟਰਾਲੀਆਂ ਰੇਤ ਸਮੇਤ ਕਾਬੂ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਗੁਰਨੈਬ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਢੰਡੀ ਕਦੀਮ ਤੋਂ ਹੁੰਦੇ ਹੋਏ ਸੋਹਨਾ ਸਾਂਦੜ ਕੋਲ ਜਾ ਰਹੇ ਸੀ ਤਾਂ ਇਸ ਦੌਰਾਨ ਕਿਸੇ ਮੁਖਬਰ ਖਾਸ ਦੀ ਇਤਲਾਹ 'ਤੇ ਨਾਕਾਬੰਦੀ ਕਰਕੇ ਟ੍ਰੈਕਟਰ-ਟ੍ਰਾਲੀ ਰੇਤ ਨਾਲ ਭਰੀ ਹੋਈ ਬਰਾਮਦ ਕਰਨ ਦੇ ਨਾਲ-ਨਾਲ ਦਰਸ਼ਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੱਘੇਕੇ ਹਿਠਾੜ ਨੂੰ ਵੀ ਹਿਰਾਸਤ ਵਿਚ ਲੈ ਲਿਆ। ਟ੍ਰੈਕਟਰ-ਟ੍ਰਾਲੀ ਵਿਚੋਂ 45 ਸਕੈਅਰ ਫੁੱਟ ਰੇਤਾ ਬਰਾਮਦ ਹੋਇਆ ਹੈ। ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਸਬ ਇੰਸਪੈਕਟਰ ਸਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸੁਹੇਲੇਵਾਲਾ ਅਤੇ ਚੱਕ ਜਾਨੀਸਰ ਕੋਲ ਮੌਜੂਦ ਸੀ ਤਾਂ ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟ੍ਰੈਕਟਰ-ਟਰਾਲੀ ਜੋਕਿ ਰੇਤੇ ਨਾਲ ਭਰੀ ਹੋਈ ਸੀ ਨੂੰ ਕਾਬੂ ਕਰਕੇ ਹਰਕੇਵਲ ਸਿੰਘ ਪੁਤਰ ਮਹਿੰਦਰ ਸਿੰਘ ਵਾਸੀ ਚੱਕ ਜਾਨੀਸਰ ਨੂੰ ਵੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਟ੍ਰੈਕਟਰ-ਟਰਾਲੀ 'ਚੋਂ 50 ਸਕੇਅਰ ਫੁੱਟ ਰੇਤਾ ਬਰਾਮਦ ਹੋਇਆ ਹੈ। ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਮਾਨਤ 'ਤੇ ਆਇਆ ਰੋਮੀ ਫਿਰ ਕਰਨ ਲੱਗਾ ਨਸ਼ੇ ਦੀ ਸਮੱਗਲਿੰਗ
NEXT STORY