ਸ੍ਰੀ ਮੁਕਤਸਰ ਸਾਹਿਬ (ਪਵਨ) - ਚੋਰਾਂ ਨੇ ਪਿੰਡ ਗੁਲਾਬੇਵਾਲਾ ਅਤੇ ਲੰਬੀ ਢਾਬ ਪਿੰਡ ਦੇ ਦੋ ਗੁਰਦੁਆਰਾ ਸਾਹਿਬ 'ਚ ਧਾਵਾ ਬੋਲਦੇ ਹੋਏ ਨਕਦੀ ਤੇ ਐੱਲ. ਈ. ਡੀ. ਚੋਰੀ ਕਰ ਲਈ।
ਪਿੰਡ ਲੰਬੀ ਢਾਬ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਜਦ ਗੁਰਦੁਆਰਾ ਸਾਹਿਬ 'ਚ ਪਹੁੰਚਿਆ ਤਾਂ ਦੇਖਿਆ ਕਿ ਉੱਥੇ ਗੋਲਕ ਹੀ ਮੌਜੂਦ ਨਹੀਂ ਸੀ। ਚੋਰ ਪੂਰੇ ਦਾ ਪੂਰਾ ਗੋਲਕ ਹੀ ਚੁੱਕ ਕੇ ਲੈ ਗਏ। ਉਸਨੇ ਤੁਰੰਤ ਹੀ ਪਿੰਡ ਦੇ ਸਰਪੰਚ ਨੂੰ ਸੂਚਨਾ ਦਿੱਤੀ ਅਤੇ ਨਾਲ ਹੀ ਪੁਲਸ ਨੂੰ ਵੀ ਦੱਸ ਦਿੱਤਾ। ਉਨ੍ਹਾਂ ਅਨੁਸਾਰ ਇਸ ਗੋਲਕ 'ਚ ਕਰੀਬ 9 ਹਜ਼ਾਰ ਰੁਪਏ ਸਨ। ਉਨ੍ਹਾਂ ਅਨੁਸਾਰ ਗੁਰਦੁਆਰਾ ਸਾਹਿਬ 'ਚ ਸੀ. ਸੀ. ਟੀ. ਵੀ. ਕੈਮਰੇ ਤਾਂ ਲੱਗੇ ਹੋਏ ਹਨ ਪਰ ਬੀਤੇ ਇਕ ਹਫ਼ਤੇ ਤੋਂ ਬੰਦ ਪਏ ਹਨ, ਜਿਨ੍ਹਾਂ ਨੂੰ ਕਿਸੇ ਦੇਖਿਆ ਹੀ ਨਹੀਂ।
ਓਧਰ, ਪਿੰਡ ਗੁਲਾਬੇਵਾਲਾ ਦੇ ਗੁਰਦੁਆਰਾ ਸਾਹਿਬ 'ਚ ਵੀ ਚੋਰਾਂ ਨੇ ਸਵੇਰ ਦੇ ਸਮੇਂ ਹੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 'ਚ ਚੋਰਾਂ ਨੇ ਗੋਲਕ ਨੂੰ ਤੋੜ ਕੇ ਉਸ 'ਚੋਂ ਨਕਦੀ ਚੋਰੀ ਕਰ ਲਈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਪਾਠ ਕਰਨ ਲਈ ਆਇਆ ਸੀ। ਤਦ ਉਸਨੇ ਦੇਖਿਆ ਕਿ ਗੋਲਕ ਟੁੱਟਿਆ ਹੋਇਆ ਹੈ। ਜਿਸਦੇ ਬਾਅਦ ਪਿੰਡ ਦੇ ਸਰਪੰਚ ਨੂੰ ਦੱਸਿਆ ਅਤੇ ਗ੍ਰੰਥੀ ਅਨੁਸਾਰ ਗੋਲਕ 'ਚ ਕਰੀਬ 17 ਹਜ਼ਾਰ ਰੁਪਏ ਸਨ। ਇਸਦੇ ਇਲਾਵਾ ਗੁਰਦੁਆਰਾ ਸਾਹਿਬ 'ਚ ਲੱਗੀ ਐੱਲ. ਈ. ਡੀ. ਵੀ ਗਾਇਬ ਸੀ। ਥਾਣਾ ਸਦਰ ਦੇ ਏ. ਐੱਸ. ਆਈ. ਇਕਬਾਲ ਸਿੰਘ ਅਤੇ ਹੌਲਦਾਰ ਹਰਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਗੁਲਾਬੇਵਾਲਾ ਦੇ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਚੋਰਾਂ ਦੀ ਤਸਵੀਰ ਕੈਦ ਹੋ ਗਈ ਹੈ। ਜਿਸਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਦੋਸ਼ੀਆਂ ਦੀ ਤਲਾਸ਼ ਕਰ ਲਈ ਜਾਵੇਗੀ।
'ਆਪ' ਆਗੂ ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ
NEXT STORY