ਫ਼ਰੀਦਕੋਟ (ਰਾਜਨ) : ਗੁਰਲਾਲ ਭਲਵਾਨ ਜਿਸ ਦਾ ਕੁੱਝ ਹੀ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਪਿਤਾ ਸੁਖਚੈਨ ਸਿੰਘ ਭੁੱਲਰ ਵਾਸੀ ਫ਼ਰੀਦਕੋਟ ਨੇ ਫੇਸਬੁੱਕ ’ਤੇ ਪਾਈਆਂ ਗਈਆਂ ਉਨ੍ਹਾਂ ਪੋਸਟਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ 'ਚ ਲਿਖਿਆ ਗਿਆ ਹੈ ਕਿ ਵਿੱਕੀ ਮਿੱਡੂਖੇੜਾ ਨੇ ਗੁਰਲਾਲ ਭਲਵਾਨ ਦਾ ਕਤਲ ਕਰਵਾਇਆ ਸੀ। ਪਿਤਾ ਸੁਖਚੈਨ ਸਿੰਘ ਨੇ ਇਨ੍ਹਾਂ ਪੋਸਟਾਂ ਨੂੰ ਬੇ-ਬੁਨਿਆਦ ਅਤੇ ਸੱਚਾਈ ਤੱਥਾਂ ਤੋਂ ਕੋਹਾਂ ਦੂਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਦਾ ਉਨ੍ਹਾਂ ਦੇ ਪੁੱਤਰ ਗੁਰਲਾਲ ਨਾਲ ਭਰਾਵਾਂ ਤੋਂ ਵੱਧ ਪਿਆਰ ਸੀ ਅਤੇ ਉਸਦੇ ਕਤਲ ਤੋਂ ਬਾਅਦ ਵਿੱਕੀ ਮਿੱਡੂਖੇੜਾ ਉਨ੍ਹਾਂ ਕੋਲ ਬਹੁਤ ਵਾਰੀ ਆਇਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਦਾ ਸਲਾਹਕਾਰ ਬਣਨ ਤੋਂ 'ਮੁਹੰਮਦ ਮੁਸਤਫ਼ਾ' ਦਾ ਇਨਕਾਰ, ਆਖੀ ਇਹ ਗੱਲ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੁੱਖ ਹੈ ਕਿ 6 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣਾ ਗੁਰਲਾਲ ਪੁੱਤ ਗੁਆਇਆ ਸੀ ਅਤੇ ਹੁਣ ਆਪਣਾ ਦੂਜਾ ਪੁੱਤਰ ਵਿੱਕੀ ਮਿੱਡੂ ਖੇੜਾ ਪੁਲਸ ਦੀ ਨਾਕਾਮੀ ਕਰਕੇ ਗੁਆ ਲਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੋਸਟਾਂ ਦੇ ਰੂਪ ਵਿੱਚ ਫੈਲਾਈਆਂ ਜਾ ਰਹੀਆਂ ਅਜਿਹੀਆਂ ਅਫ਼ਵਾਹਾਂ ਗਿਣੀ-ਮਿੱਥੀ ਸਾਜਿਸ਼ ਹਨ, ਜਿਸ ਲਈ ਪੰਜਾਬ ਪੁਲਸ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 16 ਤਾਰੀਖ਼ ਨੂੰ, ਕਈ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
ਉਨ੍ਹਾਂ ਦੋਸ਼ ਲਗਾਇਆ ਕਿ ਫ਼ਰੀਦਕੋਟ ਪੁਲਸ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਫੜ੍ਹਣ ਵਿੱਚ ਅਜੇ ਤੱਕ ਨਾਕਾਮਯਾਬ ਰਹੀ ਹੈ ਅਤੇ ਜਿਨ੍ਹਾਂ ਦੋਸ਼ੀਆਂ ਦਾ ਤਫਤੀਸ਼ ਵਿੱਚ ਨਾਮ ਆ ਰਿਹਾ ਹੈ, ਉਨ੍ਹਾਂ ਨੂੰ ਸਿਆਸੀ ਦਬਾਅ ’ਤੇ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਵੱਲੋਂ ਪਹਿਲਾਂ ਹੀ ਆਪਣਾ ਕੰਮ ਜ਼ਿੰਮੇਵਾਰੀ ਨਾਲ ਕੀਤਾ ਗਿਆ ਹੁੰਦਾ ਤਾਂ ਨਾ ਗੁਰਲਾਲ ਦਾ ਕਤਲ ਹੁੰਦਾ ਅਤੇ ਵਿੱਕੀ ਮਿੱਡੂਖੇੜਾ ਵੀ ਅੱਜ ਸਾਡੇ ਵਿੱਚਕਾਰ ਜ਼ਿੰਦਾ ਹੁੰਦਾ। ਉਨ੍ਹਾਂ ਦੋਸ਼ ਲਗਾਇਆ ਕਿ ਪੋਸਟਾਂ ਦੇ ਰੂਪ ਵਿੱਚ ਉਡਾਈਆਂ ਜਾ ਰਹੀਆਂ ਅਜਿਹੀਆਂ ਅਫ਼ਵਾਹਾਂ ਸਿਰਫ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਫੈਲਾਈਆਂ ਜਾ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖੰਨਾ ਵਿਚ ਲੱਗੇ ਸੀ. ਐੱਮ. ਦੇ ਪੋਸਟਰਾਂ ਦਾ ਬਲਬੀਰ ਸਿੰਘ ਰਾਜੇਵਾਲ ਤੋਂ ਜਾਣੋ ਅਸਲ ਸੱਚ
NEXT STORY