ਜ਼ੀਰਾ ( ਅਕਾਲੀਆਂਵਾਲਾ ) - ਗੁਰਮੀਤ ਸਿੰਘ ਸਿਡਾਨਾ ਮਹਾਰਾਜਾ ਪੈਲਸ ਵਾਲਿਆਂ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦ, ਉਨ੍ਹਾਂ ਦੇ ਮਾਤਾ ਸ੍ਰੀ ਮਤੀ ਅਮਰਜੀਤ ਕੌਰ ਜੀ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਸਿਡਾਨਾ ਪਰਿਵਾਰ ਨਾਲ ਹਮਦਰਦੀ ਜਿਤਾਈ। ਇਸ ਮੌਕੇ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਜਸਬੀਰ ਸਿੰਘ ਬੰਬ ਪ੍ਰਧਾਨ ਆਦਿ ਇਲਾਕੇ ਭਰ ਦੀਆਂ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਘਰ 'ਚ ਦਾਖਲ ਹੋ ਕੇ ਸੱਟਾਂ ਮਾਰਨ ਵਾਲੇ 6 ਨਾਮਜ਼ਦ
NEXT STORY