ਨਥਾਣਾ (ਬੱਜੋਆਣੀਆਂ)-ਸਥਾਨਕ ਪੁਲਸ ਨੇ ਘਰ 'ਚ ਦਾਖਲ ਹੋ ਕੇ ਸੱਟਾਂ ਮਾਰਨ ਦੇ ਮਾਮਲੇ 'ਚ ਛੇ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਹੈ। ਪਰਮਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਭੁੱਚੋ ਖੁਰਦ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਆਤਮਾ ਸਿੰਘ, ਲਾਲੀ ਸਿੰਘ, ਗੁਰਜੰਟ ਸਿੰਘ, ਕਾਲਾ ਸਿੰਘ ਵਾਸੀ ਭੁੱਚੋ ਖੁਰਦ, ਬਚਿੱਤਰ ਸਿੰਘ ਵਾਸੀ ਬਾਲਿਆਂਵਾਲੀ ਤੇ ਲਾਡੀ ਵਾਸੀ ਗੋਸਲ ਨੇ ਉਸ ਦੇ ਘਰ ਦੇ ਕੋਠੇ ਉਪਰ ਚੜ੍ਹ ਕੇ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਇੱਟਾਂ-ਰੋੜੇ ਮਾਰ ਕੇ ਸੱਟਾਂ ਮਾਰੀਆਂ ਅਤੇ ਘਰ ਦੇ ਸਾਮਾਨ ਦੀ ਭੰਨ-ਤੋੜ ਕੀਤੀ। ਉਨ੍ਹਾਂ ਲੜਾਈ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ। ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ।
ਦੋ ਗੱਡੀਆਂ ਦੇ ਆਪਸੀ ਟੱਕਰ ਕਾਰਨ ਹਾਈਵੇ ਜਾਮ
NEXT STORY