ਮੁੰਬਈ : ਸ਼ਾਹਰੁਖ ਖ਼ਾਨ ਨੇ 2 ਨਵੰਬਰ ਨੂੰ ਆਪਣਾ 59ਵਾਂ ਜਨਮਦਿਨ ਮਨਾਇਆ। ਅਭਿਨੇਤਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਸ਼ੁੱਭਕਾਮਨਾਵਾਂ ਦਿੱਤੀਆਂ, ਪਰ ਸਭ ਤੋਂ ਖਾਸ ਇੱਛਾ ਝਾਰਖੰਡ ਦੇ ਇਕ ਵਿਅਕਤੀ ਦੀ ਸੀ, ਜੋ ਕਿ 95 ਦਿਨਾਂ ਤੋਂ ਵੱਧ ਸਮੇਂ ਤੋਂ ਸ਼ਾਹਰੁਖ ਖ਼ਾਨ ਦੇ ਘਰ 'ਮੰਨਤ' ਦੇ ਬਾਹਰ ਸ਼ਾਹਰੁਖ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਕੰਮ ਛੱਡ ਕੇ ਮੁੰਬਈ ਪਹੁੰਚ ਗਿਆ ਅਤੇ ਸੁਪਰਸਟਾਰ ਦੇ ਘਰ ਦੇ ਬਾਹਰ ਆਪਣੀ ਕਾਰ 'ਚ ਸੌਂ ਗਿਆ ਅਤੇ ਸ਼ਾਹਰੁਖ ਨੂੰ ਮਿਲਣ ਲਈ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਇੰਤਜ਼ਾਰ ਕੀਤਾ।
ਆਖਰਕਾਰ ਉਹ ਸੁਪਰਸਟਾਰ ਨੂੰ ਮਿਲਿਆ। ਸ਼ਾਹਰੁਖ ਖ਼ਾਨ ਨਾਲ ਇਸ ਪ੍ਰਸ਼ੰਸਕ ਦੀ ਮੁਲਾਕਾਤ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਪ੍ਰਸ਼ੰਸਕ ਨੂੰ ਸੁਪਰਸਟਾਰ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ, ''ਕਿੰਗ ਖ਼ਾਨ ਉਸ ਪ੍ਰਸ਼ੰਸਕ ਨੂੰ ਮਿਲੇ ਜੋ ਝਾਰਖੰਡ ਤੋਂ ਆਇਆ ਸੀ ਅਤੇ ਉਸ ਨੂੰ ਮਿਲਣ ਲਈ 'ਮੰਨਤ' ਦੇ ਬਾਹਰ 95 ਦਿਨਾਂ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਿਹਾ ਸੀ! ਇਹ ਸੱਚ ਹੈ ਕਿ ਜੇ ਤੁਸੀਂ ਸੱਚੇ ਦਿਲ ਨਾਲ ਕੁਝ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਮਿਲਦਾ ਹੈ।
ਕੰਪਿਊਟਰ ਸੈਂਟਰ ਬੰਦ ਕਰਕੇ ਮੁੰਬਈ ਪਹੁੰਚ ਗਏ
ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਪ੍ਰਸ਼ੰਸਕ ਨੇ ਦੱਸਿਆ ਕਿ ਉਸਦਾ ਪਿੰਡ 'ਚ ਇਕ ਕੰਪਿਊਟਰ ਸੈਂਟਰ ਹੈ। ਇਸ ਨੂੰ ਬੰਦ ਕਰਨ ਤੋਂ ਬਾਅਦ ਉਹ ਸ਼ਾਹਰੁਖ ਸਰ ਨੂੰ ਮਿਲਣ ਆ ਗਿਆ। ਉਸ ਨੂੰ ਕਾਫੀ ਆਰਥਿਕ ਨੁਕਸਾਨ ਵੀ ਉਠਾਉਣਾ ਪਿਆ। ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਪਤਨੀ, ਮਾਂ ਅਤੇ ਭਰਾ ਵੀ ਉਸ ਨੂੰ ਸ਼ਾਹਰੁਖ ਖ਼ਾਨ ਨੂੰ ਮਿਲਣ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਮਨੀ ਚੋਣਾਂ ਦੀ ਬਦਲੀ ਤਰੀਕ, ਰਾਜੋਆਣਾ ਪਟੀਸ਼ਨ 'ਤੇ ਸੁਣਵਾਈ ਟਲੀ, ਪੜ੍ਹੋ ਅੱਜ ਦੀਆਂ ਟੌਪ-10 ਖਬਰਾਂ
NEXT STORY