ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਸੁਚੇਤ ਕਰਦੇ ਨਜ਼ਰ ਆ ਰਹੇ ਹਨ। ਗੁਰਪ੍ਰੀਤ ਘੁੱਗੀ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਿਸਾਨਾਂ ਨੂੰ ਫੇਕ ਮੀਡੀਆ ਦਾ ਬਾਈਕਾਟ ਕਰਨ ਦੀ ਸਲਾਹ ਦੇ ਰਹੇ ਹਨ।
ਗੁਰਪ੍ਰੀਤ ਘੁੱਗੀ ਨੇ ਵੀਡੀਓ ’ਚ ਕਿਹਾ, ‘ਇਹ ਵੀਡੀਓ ਮੈਂ ਜਾਣਬੁਝ ਕੇ ਹਿੰਦੀ ’ਚ ਬਣਾ ਰਿਹਾ ਹਾਂ ਤਾਂ ਕਿ ਪੰਜਾਬ ਦੇ ਨਾਲ-ਨਾਲ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਮੇਰੀ ਗੱਲ ਸਮਝ ਆਵੇ। ਅੱਜ ਤੁਹਾਡੇ ਵਿਚਾਲੇ ਨਕਲੀ ਮੀਡੀਆ ਕਰਮੀ ਤੇ ਜੋ ਜਾਣਬੁਝ ਕੇ ਪੱਤਰਕਾਰ ਬਣੇ ਹੁੰਦੇ ਹਨ, ਉਹ ਮੌਜੂਦ ਹਨ। ਭੁੱਲ-ਭੁਲੇਖੇ ਉਹ ਮੋਬਾਇਲ ’ਤੇ ਹੀ ਤੁਹਾਡਾ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਹਾਡੇ ਮੂੰਹੋਂ ਕੁਝ ਅਜਿਹਾ ਕਢਵਾ ਲੈਣਗੇ, ਜਿਸ ਦਾ ਉਹ ਮਜ਼ਾਕ ਬਣਾ ਸਕਣ।’
ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ, ‘ਜਦੋਂ ਫੌਜ ਜੰਗ ਲੜਨ ਜਾਂਦੀ ਹੈ ਤਾਂ ਉਨ੍ਹਾਂ ਨੂੰ ਸਿਰਫ ਆਪਣੇ ਕਮਾਂਡਰ ’ਤੇ ਭਰੋਸਾ ਰੱਖਣਾ ਹੁੰਦਾ ਹੈ। ਇਕੱਲੇ-ਇਕੱਲੇ ਜਵਾਨ ਨੂੰ ਇਹ ਨਹੀਂ ਸਮਝਾਇਆ ਜਾਂਦਾ ਕਿ ਉਨ੍ਹਾਂ ਨੇ ਜੰਗ ਕਿਉਂ ਲੜਨੀ ਹੈ। ਜਵਾਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਸੀਨੀਅਰ ਜੰਗ ਲੜ ਰਹੇ ਹਨ ਤਾਂ ਉਨ੍ਹਾਂ ਨੂੰ ਸਾਰਾ ਮੁੱਦਾ ਪਤਾ ਹੈ। ਜੇ ਕਿਸਾਨ ਪੜ੍ਹਿਆ-ਲਿਖਿਆ ਹੈ ਉਨ੍ਹਾਂ ਨੂੰ ਤਾਂ ਵੀ ਪ੍ਰੇਸ਼ਾਨੀ ਹੈ ਤੇ ਜੇ ਅਨਪੜ੍ਹ ਹੈ ਤਾਂ ਵੀ ਪ੍ਰੇਸ਼ਾਨੀ ਹੈ।’
ਗੁਰਪ੍ਰੀਤ ਘੁੱਗੀ ਦੀ ਇਹ ਵੀਡੀਓ ਪੰਜਾਬੀ ਕਲਾਕਾਰਾਂ ਵਲੋਂ ਵੀ ਸਾਂਝੀ ਕੀਤੀ ਜਾ ਰਹੀ ਹੈ। ਉਥੇ ਪੰਜਾਬੀ ਕਲਾਕਾਰ ਕੁਮੈਂਟ ਕਰਕੇ ਵੀ ਗੁਰਪ੍ਰੀਤ ਘੁੱਗੀ ਦੀ ਹਾਂ ’ਚ ਹਾਂ ਮਿਲਾ ਰਹੇ ਹਨ।
ਨੋਟ– ਗੁਰਪ੍ਰੀਤ ਘੁੱਗੀ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।
50 ਸਾਲਾ ਕਿਸਾਨ ਵੱਲੋਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY