ਲੁਧਿਆਣਾ (ਰਾਜ) : ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਸੁਰੱਖਿਆ ’ਚ ਤਾਇਨਾਤ ਮੁਲਾਜ਼ਮ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਕਾਰਨ ਆਂਢ-ਗੁਆਂਢ ਦੇ ਲੋਕ ਕਾਫੀ ਪਰੇਸ਼ਾਨ ਹੋ ਗਏ ਹਨ। ਪੁਲਸ ਨੇ ਉਨ੍ਹਾਂ ਦੇ ਘਰ ਦਾ ਰਾਹ ਰੋਕ ਲਿਆ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ, ਜਿਸ ਕਾਰਨ ਲੋਕ ਉਨ੍ਹਾਂ ਨਾਲ ਝਗੜਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ 'ਚ 'ਸੰਘਣੀ ਧੁੰਦ' ਦਾ ਅਲਰਟ ਜਾਰੀ, ਸੜਕ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਮੰਡ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਮੁਲਾਜ਼ਮ ਬਦਲ-ਬਦਲ ਕੇ ਭੇਜੇ ਜਾਂਦੇ ਹਨ, ਜਿਸ ’ਚੋਂ ਕੁੱਝ ਬੀਮਾਰ ਅਤੇ ਬਜ਼ੁਰਗ ਹੁੰਦੇ ਹਨ, ਉਹ ਸਹੀ ਤਰ੍ਹਾਂ ਡਿਊਟੀ ਨਹੀਂ ਦੇ ਸਕਦੇ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕੈਬਨਿਟ 'ਚ ਲਿਆ ਗਿਆ ਵੱਡਾ ਫ਼ੈਸਲਾ
ਇਸ ਲਈ ਉਸ ਨੇ ਸੁਰੱਖਿਆ ਵਾਪਸ ਕਰਨ ਸਬੰਧੀ ਪੁਲਸ ਕੰਟਰੋਲ ਨੂੰ ਵੀ ਫੋਨ ਕਰ ਦਿੱਤਾ ਹੈ। ਨਾਲ ਹੀ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਸ ਦੀ ਸੁਰੱਖਿਆ ਵਾਪਸ ਲੈ ਲੈਣ। ਹਾਲਾਂਕਿ ਪੁਲਸ ਨੇ ਅਜੇ ਸੁਰੱਖਿਆ ਮੁਲਾਜ਼ਮ ਵਾਪਸ ਨਹੀਂ ਬੁਲਾਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡੇਰਾ ਪ੍ਰੇਮੀ ਕਤਲ ਕਾਂਡ : ਪੁਲਸ ਨੂੰ ਮਿਲਿਆ ਸ਼ੂਟਰ ਰਾਜਨ ਹੁੱਡਾ ਦਾ 20 ਦਸੰਬਰ ਤੱਕ ਦਾ ਜੁਡੀਸ਼ੀਅਲ ਰਿਮਾਂਡ
NEXT STORY