ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ’ਚ ਬਾਇਓਵੇਸਟ ਨਿਯਮਾਂ ਦੀਆਂ ਧੱਜੀਆਂ ਉਡ ਰਹੀਅਾਂ ਹਨ। ਅੈਮਰਜੈਂਸੀ ਦੇ ਅੰਦਰ ਅਤੇ ਬਾਹਰ ਖੁੱਲ੍ਹੇ ’ਚ ਪਈਅਾਂ ਇਸਤੇਮਾਲ ਕੀਤੇ ਗਏ ਬਲੱਡ ਯੂਨਿਟਾਂ ਦੀਆਂ ਥੈਲੀਆਂ ਤੋਂ ਇਲਾਵਾ ਖੂਨ ਨਾਲ ਭਿੱਜੀਆਂ ਪੱਟੀਆਂ ਹਸਪਤਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਖਡ਼੍ਹਾ ਕਰ ਰਹੀਅਾਂ ਹਨ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੌਜਲਾ ਵੱਲੋਂ ਅੱਜ ਹਸਪਤਾਲ ’ਚ ਕੀਤੀ ਸਾਫ-ਸਫਾਈ ਦੌਰਾਨ ਉਕਤ ਬਾਇਓਵੇਸਟ ਭੇਤਭਰੇ ਹਾਲਾਤ ’ਚ ਬਰਾਮਦ ਹੋਇਆ।
ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਬਣੇ ਉਕਤ ਹਸਪਤਾਲ ਦੀ ਸਾਫ-ਸਫਾਈ ਕਰਨ ਲਈ ਅੌਜਲਾ ਹਸਪਤਾਲ ਪੁੱਜੇ ਸਨ। ਉਨ੍ਹਾਂ ਜਿਉਂ ਹੀ ਹਸਪਤਾਲ ਦੀ ਐਮਰਜੈਂਸੀ ਦੇ ਅੰਦਰ ਅਤੇ ਬਾਹਰ ਸਫਾਈ ਕਰਨੀ ਸ਼ੁਰੂ ਕੀਤੀ ਤਾਂ ਇਸਤੇਮਾਲ ਕੀਤਾ ਬਲੱਡ ਯੂÎਨਿਟ ਦਾ ਇਕ ਪੈਕੇਟ ਉਥੋਂ ਬਰਾਮਦ ਹੋਇਆ। ਇਸ ਤੋਂ ਇਲਾਵਾ ਐਮਰਜੈਂਸੀ ਦੇ ਅੰਦਰ ਖੁੱਲ੍ਹੇ ਵਿਚ ਹੀ ਮਰੀਜ਼ ਦੇ ਇਲਾਜ ਤੋਂ ਬਾਅਦ ਪੱਟੀਆਂ ਅਤੇ ਰੂ ਇਸਤੇਮਾਲ ਕਰ ਕੇ ਸੁੱਟਿਆ ਹੋਇਆ ਪਾਇਆ ਗਿਆ। ਅੌਜਲਾ ਨੇ ਇਸ ਦੌਰਾਨ ਖੁਦ ਕੱਪਡ਼ਾ ਅਤੇ ਦਾਗ ਸਾਫ ਕਰਨ ਵਾਲਾ ਕੈਮੀਕਲ ਫਡ਼ ਕੇ ਐਮਰਜੈਂਸੀ ਤੇ ਵੱਖ-ਵੱਖ ਵਾਰਡਾਂ ਵਿਚ ਸਫਾਈ ਕੀਤੀ ਤੇ ਆਪਣੇ ਹੱਥਾਂ ਨਾਲ ਗੰਦਗੀ ਚੁੱਕ ਕੇ ਬਾਹਰ ਸੁੱਟੀ। ਉਨ੍ਹਾਂ ਦੀ ਇਸ ਕਾਰਗੁਜ਼ਾਰੀ ਨੂੰ ਦੇਖ ਕੇ ਹਸਪਤਾਲ ਦੇ ਸੀਨੀਅਰ ਡਾਕਟਰ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ। ਹਸਪਤਾਲ ਦੇ ਦਰਜਾ-4 ਕਰਮਚਾਰੀ ਤੇ ਕਈ ਪੀ. ਜੀ. ਡਾਕਟਰ ਵੀ ਅੌਜਲਾ ਨਾਲ ਮਿਲ ਕੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸਾਫ-ਸਫਾਈ ਵਿਚ ਹੱਥ ਵਟਾ ਰਹੇ ਸਨ।
ਅੌਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਦੱਸਦਿਅਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਾਂ ’ਤੇ ਬਣੇ ਇਸ ਹਸਪਤਾਲ ਦੀ ਬਡ਼ੀ ਮਹੱਤਤਾ ਹੈ ਪਰ ਕੁਝ ਡਾਕਟਰ ਆਪਣੇ ਸਵਾਰਥਾਂ ਕਾਰਨ ਕਰੋਡ਼ਾਂ ਦੀ ਲਾਗਤ ਨਾਲ ਬਣੇ ਇਸ ਹਸਪਤਾਲ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ, ਜੋ ਬਿਲਕੁਲ ਠੀਕ ਨਹੀਂ ਹੈ। ਸਰਕਾਰ ਵੱਲੋਂ ਕਰੋਡ਼ਾਂ ਰੁਪਏ ਖਰਚ ਕਰ ਕੇ ਲੋਕਾਂ ਦੀ ਸੁਵਿਧਾ ਲਈ ਸਕੀਮਾਂ ਬਣਾਈਆਂ ਜਾਂਦੀਅਾਂ ਹਨ ਅਤੇ ਉਨ੍ਹਾਂ ਦਾ ਲਾਭ ਹੇਠਲੇ ਪੱਧਰ ਤੱਕ ਦਿਵਾਉਣ ਲਈ ਕੈਪਟਨ ਸਰਕਾਰ ਯਤਨਸ਼ੀਲ ਹੈ।
ਚੰਗਾ ਕੰਮ ਕਰਨ ਵਾਲੇ ਸਫਾਈ ਕਰਮਚਾਰੀ ਹੋਣਗੇ ਸਨਮਾਨਿਤ : ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੌਜਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਣੇ ਇਸ ਹਸਪਤਾਲ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਸਫਾਈ ਸੇਵਕਾਂ ਦਾ ਯੋਗਦਾਨ ਮਹੱਤਵਪੂਰਨ ਹੈ। ਹਸਪਤਾਲ ਦੇ ਸਫਾਈ ਸੇਵਕਾਂ ਦੀ ਯੂਨੀਅਨ ਨਾਲ ਮੀਟਿੰਗ ਕਰ ਕੇ ਕਿਹਾ ਗਿਆ ਹੈ ਕਿ ਜੋ ਸਫਾਈ ਸੇਵਕ ਚੰਗਾ ਕੰਮ ਕਰੇਗਾ, ਉਸ ਨੂੰ ਵਿਸ਼ੇਸ਼ ਨਾਂ ਦੇ ਕੇ ਨਿਵਾਜਿਆ ਜਾਵੇਗਾ।
ਇਤਿਹਾਸਕ ਨਗਰੀ ’ਚ ਚਿੱਟੇ ਦੇ ਨਸ਼ੇ ਨੇ ਪੈਰ ਪਸਾਰੇ
NEXT STORY