ਰਾਜਪੁਰਾ, (ਇਕਬਾਲ)- ਰਾਜਪੁਰਾ-ਪਟਿਆਲਾ ਰੋਡ ’ਤੇ ਪਿੰਡ ਢੀਂਡਸਾ ਤੋਂ ਕੁੱਝ ਦੂਰੀ ’ਤੇ ਪਿਛਲੇ 3 ਦਿਨਾਂ ਤੋਂ ਕਿਸਾਨਾਂ ਦੀ 60 ਏਕਡ਼ ਝੋਨੇ ਦੀ ਫਸਲ ਬਰਸਾਤੀ ਪਾਣੀ ਵਿਚ ਡੁੱਬਣ ਕਾਰਣ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਰਹੀਆਂ ਹਨ, ਜਿਸ ’ਤੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਤੁਰੰਤ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਖੁੱਲ੍ਹਵਾ ਕੇ ਇਨਸਾਫ ਦੀ ਮੰਗ ਕੀਤੀ ਹੈ।
®ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਕਿਸਾਨ ਹਰਪ੍ਰੀਤ ਸਿੰਘ, ਜਗਦੇਵ ਸਿੰਘ, ਪਰਮਜੀਤ ਸਿੰਘ, ਦਰਬਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੌਜ਼ਾ ਬੀਡ਼ ਕੌਲੀ ਵਿਚ ਪੈਂਦੀ 60 ਏਕਡ਼ ਤੋਂ ਵੱਧ ਜ਼ਮੀਨ ਵਿਚ ਲੱਖਾਂ ਰੁਪਏ ਖਰਚ ਕਰ ਕੇ ਝੋਨਾ ਲਵਾਇਆ ਹੈ ਪਰ ਬੀਤੇ 3 ਦਿਨ ਪਹਿਲਾਂ ਪਈ ਭਰਵੀਂ ਬਾਰਿਸ਼ ਕਾਰਣ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਾਣੀ 3 ਤੋਂ 4 ਫੁੱਟ ਤੱਕ ਖੇਤਾਂ ਵਿਚ ਖਡ਼੍ਹਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ-ਪਟਿਆਲਾ ਦੀ ਮੁੱਖ ਸਡ਼ਕ ਦੇ ਦੂਜੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਪੂਲੀਆਂ ਤੇ ਸਾਇਫਨਾਂ ਨੂੰ ਕੁਝ ਕਿਸਾਨਾਂ ਵੱਲੋਂ ਮਿੱਟੀ ਦੇ ਥੈਲਿਆਂ ਨਾਲ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਉਨਾਂ ਦੀ ਪਿਛਲੇ 3 ਦਿਨਾਂ ਤੋਂ ਪਾਣੀ ਵਿਚ ਡੁੱਬੀ ਝੋਨੇ ਦੀ ਫਸਲ ਖਤਮ ਹੋਣ ਕਿਨਾਰੇ ਪਹੁੰਚ ਗਈ ਹੈ। ਉਨ੍ਹਾਂ ਵਲੋਂ ਝੋਨੇ ਦੀ ਫਸਲ ਉਤੇ ਕੀਤਾ ਹਜ਼ਾਰਾਂ ਲੱਖਾਂ ਰੁਪਏ ਦਾ ਖਰਚਾ ਵੀ ਪਾਣੀ ’ਚ ਡੁੱਬਦਾ ਨਜ਼ਰ ਆ ਰਿਹਾ ਹੈ, ਜਿਸ ’ਤੇ ਉਨ੍ਹਾਂ ਜਦੋਂ ਬਰਸਾਤੀ ਪਾਣੀ ਦੀ ਨਿਕਾਸੀ ਰੋਕਣ ਵਾਲੇ ਕਿਸਾਨਾਂ ਨੂੰ ਮਿਲਣ ਤੋਂ ਬਾਅਦ ਪਾਣੀ ਦੀ ਨਿਕਾਸੀ ਸਬੰਧੀ ਕੋਈ ਹੱਲ ਨਾ ਨਿਕਲਿਆਂ ਤਾਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਤੁਰੰਤ ਮਾਮਲੇ ਵੱਲ ਧਿਆਨ ਦਿੰਦਿਆਂ ਇਨਸਾਫ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਪੀਡ਼ਤ ਕਿਸਾਨ ਮਿਲੇ ਸਨ ਤੇ ਉਨ੍ਹਾਂ ਵੱਲੋਂ ਤੁਰੰਤ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ
ਮੌਕੇ ਦਾ ਦੌਰਾ ਕਰ ਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ।
ਅਬਿਆਣਾ-ਮਾਧੋਪੁਰ ਖਸਤਾ ਹਾਲਤ ਸਡ਼ਕ ’ਤੇ ਲੋਕਾਂ ਨੇ ਝੋਨਾ ਲਾ ਕੇ ਕੱਢੀ ਭੜਾਸ
NEXT STORY