ਸਰਦੂਲਗੜ (ਚੋਪੜਾ) : ਜੰਮੂ-ਕਸ਼ਮੀਰ ਦੇ ਹੰਦਵਾੜਾ ਖੇਤਰ ਵਿਚ ਫੌਜ ਅਤੇ ਅੱਤਵਾਦੀਆ ਵਿਚਕਾਰ ਹੋਏ ਐਨਕਾਊਂਟਰ ਵਿਚ ਸ਼ਹੀਦ ਹੋਏ ਫੌਜ ਦੇ ਪੰਜ ਜਵਾਨਾਂ ਵਿਚੋਂ ਇਕ ਸਰਦੂਲਗੜ੍ਹ ਦੇ ਪਿੰਡ ਰਾਜਰਾਣਾ ਦੇ ਨਾਇਕ ਰਾਜੇਸ਼ ਕੁਮਾਰ ਵੀ ਸ਼ਾਮਲ ਸਨ। ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੀ ਸ਼ਹਾਦਤ ਦੀ ਖਬਰ ਸੁਣਦਿਆਂ ਹੀ ਪਿੰਡ ਦਾ ਮਾਹੋਲ ਗਮਗੀਨ ਹੋ ਗਿਆ ਪਰ ਪਰਿਵਾਰ ਅਤੇ ਪਿੰਡ ਵਾਸੀ ਆਪਣੇ ਇਸ ਹੋਣਹਾਰ ਪੁੱਤਰ ਦੀ ਸ਼ਹਾਦਤ 'ਤੇ ਫਖਰ 'ਤੇ ਮਾਣ ਮਹਿਸੂਸ ਕਰ ਰਹੇ ਸਨ। ਪਿਤਾ ਰਾਮ ਸਿੰਘ ਗੋਦਾਰਾ ਅਤੇ ਭਰਾ ਸ਼ੁਭਾਸ ਕੁਮਾਰ ਨੇ ਦੱਸਿਆ ਕਿ ਸ਼ਹੀਦ ਰਾਜੇਸ਼ ਕੁਮਾਰ ਫੌਜ ਦੀ ਰਾਸ਼ਟਰੀ ਰਾਈਫਲਜ਼ ਵਿਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਉਹ ਜੰਮੂ ਕਸ਼ਮੀਰ ਦੇ ਹੰਦਵਾੜਾ ਖੇਤਰ ਵਿਚ ਤਾਇਨਾਤ ਸੀ। ਉਸਨੇ ਦੇਸ਼ ਦੀ ਦਸ ਸਾਲ ਸੇਵਾ ਕਰਦਿਆਂ ਬੀਤੀ ਰਾਤ ਜੰਮੂ ਕਸ਼ਮੀਰ ਦੇ ਹੰਦਵਾੜਾ ਖੇਤਰ ਵਿਚ ਅੱਤਵਾਦੀਆਂ ਨਾਲ ਹੋਏ ਫੌਜ ਦੇ ਮੁਕਾਬਲੇ ਦੌਰਾਨ ਲੜਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਕਰਕੇ ਸ਼ਹਾਦਤ ਦਾ ਜਾਮ ਪੀਤਾ ਹੈ।
ਇਹ ਵੀ ਪੜ੍ਹੋ : ਹੰਦਵਾੜਾ 'ਚ ਸ਼ਹੀਦ ਹੋਇਆ ਮਾਨਸਾ ਦਾ ਰਾਜੇਸ਼, ਪੰਜਾਬ ਸਰਕਾਰ ਨੇ ਕੀਤਾ ਇਹ ਫੈਸਲਾ
ਉਸਦੀ ਇਸ ਸ਼ਹਾਦਤ ਕਾਰਣ ਪਰਿਵਾਰ ਵਿਚ ਦੁੱਖ ਤੇ ਗਮ ਦਾ ਮਾਹੋਲ ਹੈ ਪਰ ਇਸ ਦੁੱਖ ਦੀ ਘੜੀ ਵਿਚ ਦੇਸ਼ ਲਈ ਕੁਰਬਾਨ ਹੋਣ ਵਾਲੇ ਆਪਣੇ ਸ਼ਹੀਦ ਬੇਟੇ ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੇ ਪਰਿਵਾਰ ਵਿਚ ਬਜ਼ੁਰਗ ਮਾਤਾ ਪਿਤਾ ਤੋਂ ਇਲਾਵਾ ਦੋ ਭਰਾ ਅਤੇ ਦੋ ਭੈਣਾਂ ਰਹਿ ਗਈਆਂ ਹਨ ਅਤੇ ਇਸ ਪਰਿਵਾਰ ਦੀ ਆਰਥਿਕ ਸਹਇਤਾ ਕਰਨ ਦੇ ਨਾਲ-ਨਾਲ ਪਿੰਡ ਵਿਚ ਸ਼ਹੀਦ ਦੀ ਇਕ ਯਾਦਗਾਰ ਵੀ ਬਣਾਈ ਜਾਵੇ। ਇਸ ਸਬੰਧੀ ਡੀ.ਐਸ.ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੀ ਪਵਿੱਤਰ ਦੇਹ ਦਾ ਅੰਤਿਮ ਸਸਕਾਰ 04 ਮਈ ਨੂੰ ਸਵੇਰੇ 10ਵਜੇ ਪਿੰਡ ਰਾਜਰਾਣਾ ਵਿਖੇ ਪੂਰੇ ਰਾਸ਼ਟਰੀ ਸਨਮਾਨ ਨਾਲ ਫੌਜ ਵਲੋਂ ਕੀਤਾ ਜਾਵੇਗਾ ਅਤੇ ਉਥੇ ਹੀ ਸਥਾਨਕ ਪੁਲਸ ਅਤੇ ਸਿਵਲ ਪ੍ਰਸ਼ਾਸਣ ਵਲੋਂ ਵੀ ਸਨਮਾਣ ਸਹਿਤ ਸਲਾਮੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 50
10 ਲੱਖ ਦੀ ਸਹਾਇਤਾ ਰਾਸ਼ੀ ਤੇ ਇਕ ਜੀਅ ਨੂੰ ਨੌਕਰੀ ਦੇਵੇਗੀ ਸਰਕਾਰ
ਰਾਜੇਸ਼ ਕੁਮਾਰ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਉੁਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਹ ਰਾਜੇਸ਼ ਕੁਮਾਰ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਨ।
ਧਾਰਮਿਕ ਤੇ ਨੇਕ ਦਿਲ ਸ਼ਖਸੀਅਤ ਸਨ ਬੀਬੀ ਅਮਰਪਾਲ ਕੌਰ : ਚੰਦੂਮਾਜਰਾ
NEXT STORY