ਨਵੀਂ ਦਿੱਲੀ — ਸੱਤ ਸੂਬਿਆਂ ਲਈ ਬੁਝਾਰਤ ਬਣੀ ਹਨੀਪ੍ਰੀਤ ਨੂੰ ਪੁਲਸ ਅਜੇ ਤੱਕ ਲੱਭ ਨਹੀਂ ਸਕੀ। ਹਾਲਾਂਕਿ ਉਸਨੇ ਦਿੱਲੀ ਹਾਈਕੋਰਟ 'ਚ ਜ਼ਮਾਨਤ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਕੋਰਟ ਨੇ ਅਰਜ਼ੀ ਨਾਮੰਜ਼ੂਰ ਕਰ ਦਿੱਤੀ ਸੀ। ਇਸ ਦੇ ਨਾਲ ਪੁਲਸ ਜਿਸ ਹਨੀਪ੍ਰੀਤ ਦੀ ਭਾਲ ਕਰ ਰਹੀ ਸੀ ਉਹ ਖੁਦ ਹੀ ਇਕ ਹਿੰਦੀ ਨਿਊਜ਼ ਚੈਨਲ 'ਚ ਸਾਹਮਣੇ ਆਈ ਅਤੇ ਆਪਣੇ ਉੱਪਰ ਲੱਗੇ ਦੋਸ਼ਾਂ ਅਤੇ ਰਾਮ ਰਹੀਮ ਨਾਲ ਖੁਦ ਦੇ ਸੰਬੰਧਾਂ ਬਾਰੇ ਖੁੱਲ ਕੇ ਗੱਲ ਕੀਤੀ। ਇਕ ਹਿੰਦੀ ਨਿਊਜ਼ ਚੈਨਲ ਨੂੰ ਦਿੱਤੀ ਗਈ ਇੰਟਰਵਿਊ 'ਚ ਹਨੀਪ੍ਰੀਤ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਚੈਨਲਾਂ 'ਚ ਜਾਂ ਅਖਬਾਰਾਂ 'ਚ ਮੈਨੂੰ ਦਿਖਾਇਆ ਜਾ ਰਿਹਾ ਹੈ , ਮੈਂ ਉਸ ਤਰ੍ਹਾਂ ਦੀ ਬਿਲਕੁੱਲ ਨਹੀਂ ਹਾਂ।
ਹਨੀਪ੍ਰੀਤ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਮੈਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਦੇਖ ਕੇ ਮੈਂ ਖੁਦ ਹੀ ਡਰਨ ਲੱਗੀ ਹਾਂ। ਉਸਨੇ ਕਿਹਾ ਕਿ ਮੈਂ ਇਸ ਸਮੇਂ ਆਪਣੇ ਦਿਮਾਗ ਦੀ ਅਵੱਸਥਾ ਬਿਆਨ ਨਹੀਂ ਕਰ ਸਕਦੀ ਹਾਂ। ਮੈਨੂੰ ਦੇਸ਼ਧ੍ਰੋਹੀ ਕਿਹਾ ਗਿਆ, ਜੋ ਕਿ ਬਿਲਕੁੱਲ ਗਲਤ ਹੈ। ਆਪਣੇ ਪਾਪਾ ਰਾਮ ਰਹੀਮ ਦੇ ਨਾਲ ਇਕ ਬੇਟੀ ਕੋਰਟ ਜਾਂਦੀ ਹੈ, ਇਸ ਤਰ੍ਹਾਂ ਬਿਨ੍ਹਾਂ ਆਗਿਆ ਦੇ ਸੰਭਵ ਨਹੀਂ ਹੋ ਸਕਦਾ। ਹਨੀਪ੍ਰੀਤ ਨੇ ਕਿਹਾ ਕਿ ਮੈਨੂੰ ਮੰਨਜ਼ੂਰੀ ਦਿੱਤੀ ਗਈ ਸੀ ਮੈਂ ਤਾਂ ਹੀ ਇੰਨੀ ਸੁਰੱਖਿਆ ਦੇ ਬਾਵਜ਼ੂਦ ਅੰਦਰ ਦਾਖਲ ਹੋ ਸਕੀ। ਉਸਨੇ ਕਿਹਾ ਕਿ ਇਕ ਬੇਟੀ ਦਾ ਫਰਜ਼ ਅਦਾ ਕਰਕੇ ਮੈਂ ਕੀ ਗਲਤ ਕੀਤਾ, ਕੀ ਕੋਈ ਬਾਪ ਪਿਆਰ ਨਾਲ ਆਪਣੀ ਬੇਟੀ ਦੇ ਸਿਰ 'ਤੇ ਹੱਥ ਵੀ ਨਹੀਂ ਰੱਖ ਸਕਦਾ, ਕੀ ਆਪਣੇ ਪਿਤਾ ਨਾਲ ਪਿਆਰ ਜਤਾਉਣਾ ਗਲਤ ਹੈ, ਮੈਂ ਕਿੱਥੇ ਦੋਸ਼ੀ ਹਾਂ।
ਹਿੰਸਾ ਫੈਲਾਉਣ ਦੇ ਦੋਸ਼ ਬਾਰੇ ਹਨੀਪ੍ਰੀਤ ਨੇ ਕਿਹਾ ਕਿ ਮੈਨੂੰ ਚੈੱਕ ਕਰਕੇ ਹੀ ਅੰਦਰ ਭੇਜਿਆ ਗਿਆ ਸੀ, ਅਸੀਂ ਤਾਂ ਇਹ ਸੋਚ ਕੇ ਆਏ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ ਕਿਉਂਕਿ ਪਾਪਾ ਰਾਮ ਰਹੀਮ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਸੀ, ਪਰ ਫੈਸਲਾ ਪਾਪਾ ਦੇ ਖਿਲਾਫ ਆਇਆ, ਸਾਡਾ ਤਾਂ ਦਿਮਾਗ ਹੀ ਕੰਮ ਨਹੀਂ ਕਰ ਰਿਹਾ ਸੀ, ਤਾਂ ਉਸ ਸਮੇਂ ਮੈਂ ਹਿੰਸਾ ਕਿਵੇਂ ਫੈਲਾ ਸਕਦੀ ਸੀ, ਕੀ ਕਿਸੇ ਨੇ ਮੈਨੂੰ ਕੁਝ ਕਹਿੰਦੇ ਸੁਣਿਆ ਸੀ, ਜਾਂ ਮੈਂ ਕੋਰਟ 'ਚ ਕੁਝ ਗਲਤ ਕੀਤਾ ਹੋਵੇ। ਹਨੀਪ੍ਰੀਤ ਨੇ ਉਸ ਚਿੱਠੀ 'ਤੇ ਵੀ ਸਵਾਲ ਖੜ੍ਹੇ ਕੀਤੇ ਜੋ ਕਿ ਸਾਧਵੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖੀ ਸੀ। ਹਨੀਪ੍ਰੀਤ ਨੇ ਕਿਹਾ ਕਿ ਇਕ ਚਿੱਠੀ ਦੇ ਅਧਾਰ 'ਤੇ ਕੋਈ ਕਿਵੇਂ ਕੋਈ ਦੋਸ਼ੀ ਹੋ ਸਕਦਾ ਹੈ ਕਿ ਹਜ਼ਾਰਾਂ ਕੁੜੀਆਂ ਝੂਠ ਬੋਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਿੱਛਲੇ 36 ਦਿਨ੍ਹਾਂ ਤੋਂ 7 ਸੂਬਿਆਂ ਦੀ ਪੁਲਸ ਹਨੀਪ੍ਰੀਤ ਦੀ ਭਾਲ ਕਰ ਰਹੀ ਸੀ ਪਰ ਹਨੀਪ੍ਰੀਤ ਦਾ ਕੋਈ ਅਤਾ-ਪਤਾ ਨਹੀਂ ਸੀ। ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਹਨੀਪ੍ਰੀਤ ਪੁਲਸ ਲਈ ਬੁਝਾਰਤ ਬਣੀ ਹੋਈ ਹੈ। ਹੁਣ ਜਦੋਂ ਉਹ ਸਾਹਮਣੇ ਆਈ ਹੈ ਤਾਂ ਕਈ ਗੱਲ੍ਹਾਂ ਖੁੱਲ ਕੇ ਸਾਹਮਣੇ ਆਉਣਗੀਆਂ। ਹਨੀਪ੍ਰੀਤ ਅੱਜ ਪੰਜਾਬ-ਹਰਿਆਣਾ ਹਾਈਕੋਰਟ 'ਚ ਸਰੰਡਰ ਕਰ ਸਕਦੀ ਹੈ।
'ਲੰਗਾਹ' ਵਰਗੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇੜੇ ਵੀ ਨਹੀਂ ਜਾਣ ਦੇਣਾ ਚਾਹੀਦਾ : ਬੀਰ ਦਵਿੰਦਰ
NEXT STORY