ਜਲੰਧਰ (ਸ਼ੀਤਲ)— ਪਿਆਰ ਦੇ ਅਹਿਸਾਸ ਨੂੰ ਆਪਣੇ ਮਹਿਬੂਬ ਤੱਕ ਪਹੁੰਚਾਉਣਾ ਅੱਜ ਕੋਈ ਮੁਸ਼ਕਿਲ ਕੰਮ ਨਹੀਂ ਹੈ। ਬਾਜ਼ਾਰ 'ਚ ਅਜਿਹੇ ਕਈ ਤੋਹਫੇ ਅਤੇ ਗ੍ਰੀਟਿੰਗਸ ਕਾਰਡ ਹਨ, ਜਿਨ੍ਹਾਂ ਜ਼ਰੀਏ ਤੁਸੀਂ ਬਿਨਾਂ ਕੁਝ ਕਹੇ ਦਿਲ ਦੀ ਗੱਲ ਕਹਿ ਸਕਦੇ ਹੋ। 'ਪਿਆਰ' ਸ਼ਬਦ ਦੀ ਨਾਜ਼ੁਰਕਤਾ ਨੂੰ ਦੇਖਦੇ ਹੋਏ ਉਸ ਨੂੰ ਆਪਣੇ ਪ੍ਰੇਮੀ ਤੱਕ ਪਹੁੰਚਾਉਣ ਲਈ ਵੈਲੇਨਟਾਈਨ ਡੇਅ ਦੇ ਨੂੰ 'ਟੈਡੀਬੀਅਰ ਡੇਅ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਦਿਨ ਨੌਜਵਾਨ ਕਿਊਟ 'ਟੈਡੀਬੀਅਰ' ਗਿਫਟ ਦੇ ਜ਼ਰੀਏ ਆਪਣੇ ਦਿਲ ਦੀ ਗੱਲ ਦੂਜੇ ਦੇ ਦਿਲਾਂ ਤੱਕ ਪਹੁੰਚਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਵੱਖ-ਵੱਖ ਕੰਪਨੀਆਂ ਨੇ ਪਿਆਰ ਦੇ ਦੀਵਾਨਿਆਂ ਲਈ ਟੈਡੀਬੀਅਰ ਦੀਆਂ ਕਈ ਵਰਾਇਟੀਆਂ ਬਾਜ਼ਾਰ 'ਚ ਉਤਾਰੀਆਂ ਹਨ। ਮੈਜ਼ੀਕਲ ਟੈਡੀ, ਫ੍ਰੀ ਟੈਡੀ ਸਟਿਕ, ਟੈਡੀ ਬਲਾਕਸ, ਟੈਡੀ ਰੋਜ਼, ਟੈਡੀ ਬੁੱਕੇ ਦੇ ਨਾਲ-ਨਾਲ ਹਾਰਟਸ਼ੇਪ ਟੈਡੀ, ਮਿਊਜ਼ੀਕਲ ਟੈਡੀ ਆਦਿ ਕਈ ਖਿੱਚਵੇਂ ਤੋਹਫੇ ਲੋਕਾਂ ਨੂੰ ਆਪਣੇ ਵੱਲ ਖਿੱਚ ਦਾ ਕੇਂਦਰ ਬਣਾ ਰਹੇ ਹਨ।
ਸੋਸ਼ਲ ਸਾਈਟਸ 'ਤੇ ਹੋ ਰਹੇ ਹਨ ਇਕਰਾਰ
ਸੋਸ਼ਲ ਸਾਈਟਸ 'ਤੇ ਅੱਜਕਲ ਬਹੁਤ ਗਰੁੱਪ ਬਣੇ ਹੋਏ ਹਨ। ਕਈ ਸਿਰਫ ਜ਼ਰੂਰੀ ਕੰਮ ਲਈ ਹੁੰਦੇ ਹਨ ਤਾਂ ਕਈ ਫੈਮਿਲੀ ਗਰੁੱਪ, ਕਿੱਟੀ ਗਰੁੱਪ ਆਪਣੇ ਫ੍ਰੈਂਡਸ ਨਾਲ ਸੋਸ਼ਲ ਮੀਡੀਆ 'ਤੇ ਹੀ ਹਰ ਦਿਨ ਦੀਆਂ ਸ਼ੁਭਕਾਮਨਾਵਾਂ ਭੇਜ ਰਹੇ ਹਨ। ਨੌਜਵਾਨ ਆਪਣੇ ਫ੍ਰੈਂਡਸ ਨਾਲ ਹਾਸੇ-ਮਜ਼ਾਕ 'ਚ ਵੈਲੇਨਟਾਈਨ ਦੀਆਂ ਖੁਸ਼ੀਆਂ ਮਨਾ ਰਹੇ ਹਨ। ਨਵ-ਵਿਆਹੇ ਜੋੜੇ ਜਾਂ ਜਿਨ੍ਹਾਂ ਦਾ ਅਜੇ ਵਿਆਹ ਤੈਅ ਹੋਇਆ ਹੈ ਉਨ੍ਹਾਂ 'ਚ 'ਵੈਲੇਨਟਾਈਨ ਡੇਅ' ਦਾ ਜ਼ਿਆਦਾ ਕ੍ਰੇਜ਼ ਹੈ। ਮਿਤਾਲੀ, ਭਾਨੂ, ਅਭਿਸ਼ੇਕ, ਸਿਮਰ, ਸੋਨਾਲੀ ਨੇ ਹੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਵੈਲੇਨਟਾਈਨ ਨਹੀਂ ਮਿਲਿਆ ਤਾਂ ਟਾਈਮ ਖਰਾਬ ਕਿਉਂ ਕਰੇ। ਹੁਣ ਤੱਕ ਆਨਲਾਈਨ ਫ੍ਰੈਂਡਸ ਨਾਲ ਹੀ ਚੰਗਾ ਟਾਈਮ ਪਾਸ ਹੋ ਰਿਹਾ ਹੈ।
ਪਿਆਰ ਦਾ ਲਓ ਸਰਟੀਫਿਕੇਟ
ਪਿਆਰ ਦਾ ਇਹ ਸਰਟੀਫਿਕੇਟ ਤੁਹਾਨੂੰ ਵਰਲਡ ਗ੍ਰੇਟੈਸਟ ਬੁਆਏ ਫਰੈਂਡ ਅਤੇ ਗਰਲ ਫਰੈਂਡ ਦੇ ਸਰਟੀਫਿਕੇਟ ਦੇ ਨਾਲ ਪਿਆਰ ਦੀ ਡਿਗਰੀ ਵੀ ਦਿਵਾ ਸਕਦਾ ਹੈ। ਕੁਝ ਲੋਕਾਂ ਨੇ ਤਾਂ ਆਕਰਸ਼ਕ ਬੋਤਲਾਂ 'ਚ ਪਿਆਰ ਦੇ ਸੰਦੇਸ਼ ਪੈਕ ਕਰ ਕੇ ਭੇਜਣ ਵਾਲੇ ਗਿਫਟ ਵੀ ਤਿਆਰ ਕੀਤੇ ਹਨ। ਇਧਰ ਪਿਆਰ ਦੀ ਹਰੀ ਝੰਡੀ ਮਿਲੀ ਉਧਰ ਹੱਥੋ-ਹੱਥ ਹੀ ਸੱਚੇ ਪਿਆਰ ਦੀ ਤਸਦੀਕ ਲਈ ਗ੍ਰੀਟਿੰਗ ਦੇ ਰੂਪ 'ਚ ਸਰਟੀਫਿਕੇਟ ਵੀ ਪ੍ਰਾਪਤ ਕੀਤੇ। ਇਸ ਤਰ੍ਹਾਂ ਦੇ ਗ੍ਰੀਟਿੰਗ ਨੌਜਵਾਨਾਂ ਨੂੰ ਬੇਹੰਦ ਪਸੰਦ ਆ ਰਹੇ ਹਨ। ਭਵਨੀਤ ਨੇ ਕਾਰਡ ਸਿਲੈਕਟ ਕਰਦੇ ਹੋਏ ਕਿਹਾ ਕਿ ਪੜ੍ਹਾਈ 'ਚ ਡਿਗਰੀ ਮਿਲੇ ਜਾਂ ਨਾ ਮਿਲੇ ਪਰ ਐਟਲੀਸਟ ਪਿਆਰ 'ਚ ਤਾਂ ਸਰਟੀਫਿਕੇਟ ਅਸਾਨੀ ਨਾਲ ਸਕਦਾ ਹੈ।
ਟੈਡੀ ਡੇਅ ਮਨਾਉਣ ਦੀ ਸ਼ੁਰੂਆਤ
ਟੈਡੀ ਦੀ ਮਾਸੂਮੀਅਤ ਕਾਰਨ ਉਹ ਕਈ ਹਸਤੀਆਂ ਦਾ ਇਕ ਪ੍ਰਿਯ ਟੁਆਏ ਰਿਹਾ ਹੈ। ਇਸ ਦੀ ਲੋਕਪ੍ਰਿਯਤਾ ਕਾਰਨ ਪਿਆਰ ਦੇ ਹਫਤੇ 'ਚ ਇਸ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਥਿਓਡੋਰ ਰੂਜਵੇਲਟ ਮਿਸੀਸਿਪੀ 'ਚ ਸ਼ਿਕਾਰ 'ਤੇ ਗਏ। ਉਸ ਦੌਰਾਨ ਉਨ੍ਹਾਂ ਦੇ ਸਹਾਇਕ ਹੋਲਟ ਕੋਲੀਰ ਨੇ ਕਾਲੇ ਰੰਗ ਦੇ ਭਾਲੂ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਰੂਜਵੇਲਟ ਨੇ ਅਜਿਹੇ ਤੜਫਦੇ ਭਾਲੂ ਦਾ ਸ਼ਿਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ। ਇਹ ਘਟਨਾ ਉਸ ਸਮੇਂ ਪੂਰੇ ਸ਼ਹਿਰ 'ਚ ਫੈਲ ਗਈ। ਕਾਰਟੂਨ ਆਰਟਿਸਟ ਕਲਿਫੋਰਡ ਬੇਰੀਮੈਨ ਨੇ ਇਸ ਘਟਨਾ ਨਾਲ ਸਬੰਧਤ ਕਾਰਟੂਨ ਬਣਾਇਆ ਜੋ ਉਸ ਸਮੇਂ ਦੀ ਅਖਬਾਰ ਵਿਚ ਪ੍ਰਿੰਟ ਹੋਇਆ। ਇਸ ਤੋਂ ਪ੍ਰਭਾਵਿਤ ਹੋ ਕੇ ਮਾਰਿਸ ਮਿਚਟਾਸ ਨੇ ਆਪਣੀ ਪਤਨੀ ਨਾਲ ਮਿਲ ਕੇ ਭਾਲੂ ਦੇ ਆਕਾਰ ਦਾ ਇਕ ਸਟਫਡ ਖਿਡੌਣਾ ਬਣਾਇਆ, ਜਿਸ ਦਾ ਨਾਂ ਟੈਡੀਬੀਅਰ ਰੱਖਿਆ ਗਿਆ। ਇਸ ਤੋਂ ਇਲਾਵਾ ਪੂਰੇ ਵਿਸ਼ਵ 'ਚ ਟੈਡੀ ਡੇਅ ਨੂੰ ਲੈ ਕੇ ਕਈ ਹੋਰ ਰੌਚਕ ਕਹਾਣੀਆਂ ਵੀ ਹਨ ਜਿਵੇਂ ਕਿ ਬ੍ਰਿਟੇਨ ਫੌਜ ਦੇ ਜਾਂਬਾਜ਼ ਅਫਸਰ ਸਰ ਰਾਬਰਟ ਕਲਾਰਕ ਨੂੰ ਦੂਜੀ ਵਿਸ਼ਵ ਜੰਗ ਦੌਰਾਨ ਦੁਸ਼ਮਣ ਨੇ ਬੰਧਕ ਬਣਾ ਲਿਆ ਸੀ, ਉਦੋਂ ਵੀ ਉਨ੍ਹਾਂ ਨੇ ਆਪਣੇ ਬਚਪਨ ਦੇ ਟੈਡੀ ਟੁਆਏ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ। ਅਮਰੀਕਾ, ਕੈਨੇਡਾ, ਗ੍ਰੇਟ ਬ੍ਰਿਟੇਨ, ਜਾਪਾਨ ਤੇ ਜਰਮਨੀ 'ਚ 'ਟੈਡੀਬੀਅਰ ਉਤਸਵ' ਖਾਸ ਲੋਕਪ੍ਰਿਯ ਹੈ। ਦੁਨੀਆ ਦਾ ਪਹਿਲਾ ਟੈਡੀਬੀਅਰ ਮਿਊਜ਼ੀਅਮ 1984 'ਚ ਇੰਗਲੈਂਡ ਦੇ ਪੀਟਰਫੀਲਡ, ਹੈਂਪੀਅਰ 'ਚ ਸਥਾਪਤ ਕੀਤਾ ਗਿਆ।
ਕੀ ਕਹਿੰਦੇ ਹਨ ਦੁਕਾਨਦਾਰ
ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸਾਲਾਂ ਵਿਚ ਜਿਥੇ ਲੋਕਾਂ ਕੋਲ ਵੈਲੇਨਟਾਈਨ ਗਿਫਟ ਖਰੀਦਣ ਦੀ ਖਾਸ ਚੁਆਇਸ ਨਹੀਂ ਸੀ, ਉਥੇ ਅੱਜ ਤਾਂ ਇੰਨੀਆਂ ਵਰਾਇਟੀਆਂ ਹਨ ਕਿ ਨੌਜਵਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਹਰ ਉਮਰ ਦੇ ਲੋਕ ਇਨ੍ਹਾਂ ਗਿਫਟਾਂ ਨੂੰ ਪਸੰਦ ਕਰਦੇ ਹਨ।
ਲੋਕ ਸਭਾ ਚੋਣਾਂ 'ਚ ਉਮੀਦਵਾਰ ਐਲਾਨਣ ਬਾਰੇ ਬੋਲੇ ਸੁਖਬੀਰ (ਵੀਡੀਓ)
NEXT STORY