ਜਲੰਧਰ, (ਮਹੇਸ਼)— ਕਦੇ ਵੀ ਕੇਂਦਰ ਤੇ ਪੰਜਾਬ ਸਰਕਾਰ ਤੋਂ ਕੋਈ ਨੌਕਰੀ ਅਤੇ ਹੋਰ ਮਦਦ ਦੀ ਉਮੀਦ ਨਾ ਰੱਖ ਕੇ ਆਪਣੀ ਸਖਤ ਮਿਹਨਤ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਰੇਹੜੀ ਵਾਲਿਆਂ ਦੀ ਕੈਂਟੋਨਮੈਂਟ ਬੋਰਡ ਉਨ੍ਹਾਂ ਦੀ ਦੋ ਵਕਤ ਦੀ ਰੋਜ਼ੀ-ਰੋਟੀ ਖੋਹਣ 'ਤੇ ਤੁਲਿਆ ਹੋਇਆ ਹੈ ਅਤੇ ਜਲੰਧਰ ਛਾਉਣੀ ਸਥਿਤ ਰੇਹੜੀ ਵਾਲਿਆਂ ਨਾਲ ਇਹ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਚੱਲ ਰਿਹਾ ਹੈ।
ਸ਼ਨੀਵਾਰ ਨੂੰ ਕੈਂਟ ਬੋਰਡ ਦੀ ਸਾਬਕਾ ਵਾਈਸ ਪ੍ਰਧਾਨ ਅਤੇ ਬੋਰਡ ਮੈਂਬਰ ਸਨੇਹ ਗੁਪਤਾ ਦੇ ਨਿਵਾਸ ਸਥਾਨ 'ਤੇ ਇਕੱਠੇ ਹੋਏ ਰੇਹੜੀ ਵਾਲਿਆਂ ਦੀ ਦੁੱਖ ਭਰੀ ਦਾਸਤਾਂ ਸੁਣਦੇ ਹੋਏ ਪ੍ਰਮੁੱਖ ਸਮਾਜ ਸੇਵਕ ਮਹੇਸ਼ ਗੁਪਤਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਉਨ੍ਹਾਂ ਕਿਹਾ ਕਿ ਕਾਫੀ ਗੰਭੀਰ ਬਣ ਚੁੱਕੇ ਇਸ ਮੁੱਦੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪੂਰੇ ਜ਼ੋਰ ਨਾਲ ਉਠਾਉਂਦੇ ਹੋਏ ਰੇਹੜੀ ਵਾਲਿਆਂ ਨਾਲ ਧੱਕੇਸ਼ਾਹੀ ਕਰਨ ਵਾਲੇ ਕੈਂਟ ਬੋਰਡ ਅਧਿਕਾਰੀਆਂ ਦੀ ਸ਼ਿਕਾਇਤ ਵੀ ਦੇਣਗੇ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨੂੰ ਹਰ ਹਾਲ 'ਚ ਉਨ੍ਹਾਂ ਦੇ ਹੱਕ ਲੈ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਰੇਹੜੀ ਵਾਲੇ ਆਪਣਾ ਖੂਨ-ਪਸੀਨਾ ਇਕ ਕਰ ਕੇ ਰੋਜ਼ੀ-ਰੋਟੀ ਕਮਾਉਂਦੇ ਹਨ ਜੋ ਕਿ ਕੈਂਟ ਬੋਰ ਡ ਅਧਿਕਾਰੀਆਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਮਹੇਸ਼ ਗੁਪਤਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ 'ਚ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਅਕਸਰ ਕਈ ਐਲਾਨ ਕਰਦੇ ਹਨ ਜਦਕਿ ਰੇਹੜੀ ਵਾਲਿਆਂ ਦੀ ਮਿਹਨਤ ਕੈਂਟ ਬੋਰਡ ਨੂੰ ਰਾਸ ਨਹੀਂ ਆ ਰਹੀ।
ਇਸ ਨਾਲ ਇੰਝ ਲੱਗਦਾ ਹੈ ਕਿ ਕੈਂਟ ਬੋਰਡ ਦਾ ਦਾਇਰਾ ਸ਼ਾਇਦ ਕਿਸੇ ਸਰਕਾਰ ਅਧੀਨ ਨਹੀਂ ਆਉਂਦਾ ਹੈ, ਜਿਸ ਕਾਰਨ ਉਹ ਆਪਣੀ ਮਨ-ਮਰਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰਾਂ ਕੈਂਟ ਬੋਰਡ ਪ੍ਰਤੀ ਗੰਭੀਰ ਨਹੀਂ ਹੁੰਦੀਆਂ ਉਦੋਂ ਤਕ ਸੁਧਾਰ ਹੋਣ ਵਾਲਾ ਨਹੀਂ ਹੈ। ਉਨ੍ਹਾਂ ਰੇਹੜੀ ਵਾਲਿਆਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੇ ਹੱਕਾਂ ਦੀ ਹਰ ਲੜਾਈ 'ਚ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਫਸਲ 'ਚ ਗੰਦਾ ਪਾਣੀ ਛੱਡਣ ਨੂੰ ਲੈ ਕੇ ਹੋਏ ਝਗੜੇ 'ਚ ਜ਼ਖਮੀ ਵਿਅਕਤੀ ਦੀ ਮੌਤ
NEXT STORY