ਚੰਡੀਗੜ੍ਹ- ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ 'ਚ ਕਾਂਗਰਸ ਦੀ ਵੱਡੀ ਜਿੱਤ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਬਹੁਤ ਖੁਸ਼ੀ ਦੀ ਗਲ ਹੈ ਕਿ ਸੂਬਾ ਕਾਂਗਰਸ ਨੇ ਬਹੁਤ ਸ਼ਾਨਦਾਰ ਜਿੱਤ ਹਾਸ਼ਲ ਕੀਤੀ, ਇਸਦੇ ਲਈ ਮੈਂ ਪੰਜਾਬ ਦੀ ਜਨਤਾ ਜਨਾਰਦਨ ਅਤੇ ਉਥੇ ਦੇ ਭੈਣ-ਭਰਾਵਾਂ ਦਾ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਮਾਣਯੋਗ ਮੁੱਖ ਮੰਤਰੀ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਦੀ ਰਹਿਨੁਮਾਈ ਹੇਠ ਸੂਬਾ ਕਾਂਗਰਸ ਅਤੇ ਮਾਨਯੋਗ ਮੰਤਰੀਆਂ, ਵਿਧਾਇਕਾਂ ਅਤੇ ਸਾਰੀ ਕਾਂਗਰਸ ਨੇ ਮਿਲ ਕੇ ਕੰਮ ਕੀਤਾ ਅਤੇ ਇਸ ਜਿੱਤ ਨੂੰ ਯਕੀਨੀ ਬਣਾਇਆ। ਉਨ੍ਹਾਂ ਕੇਂਦਰ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਇਸ ਜਿੱਤ ਦੇ ਬਹੁਤ ਡੂੰਘੇ ਸੰਦੇਸ਼ ਹਨ, ਪੂਰੇ ਦੇਸ਼ ਅਤੇ ਦੁਨੀਆ ਲਈ ਇਕ ਸੰਦੇਸ਼ ਇਹ ਵੀ ਹੈ ਕਿ ਜਨਤਾ ਉਸ ਰਾਜੇ ਨੂੰ ਜਵਾਬ ਦੇਵੇਗੀ ਜੋ ਕਿ ਜਨਤਾਂ ਨੂੰ ਤਸੀਹੇ ਦੇਵੇਗਾ। ਕੇਂਦਰ ਸਰਕਾਰ ਜਿਸ ਤਰ੍ਹਾਂ ਕਿਸਾਨਾਂ ਅਤੇ ਕਿਸਾਨੀ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ, ਪੰਜਾਬ ਦੇ ਲੋਕਾਂ ਨੇ ਆਪਣੀਆਂ ਵੋਟਾਂ ਨਾਲ ਉਸ ਦਾ ਜਵਾਬ ਦਿੱਤਾ ਹੈ। ਇਹ ਪੰਜਾਬੀਅਤ ਦੀ ਜਿੱਤ ਦੇ ਨਾਲ ਸਮੂਹਿਕਤਾ ਦੀ ਵੀ ਜਿੱਤ ਹੈ ਅਤੇ ਇਸ ਜਿੱਤ 'ਚ ਭਾਜਪਾ ਅਤੇ ਉਨ੍ਹਾਂ ਦੇ ਪੁਰਾਣੇ ਦੋਸਤ ਅਕਾਲੀ ਦਲ ਜੋ ਕਿ ਪੰਜਾਬ ਨੂੰ ਅਜੇ ਤੱਕ ਸਮਝ ਨਹੀਂ ਸਕੇ ਪਰ ਗੱਲਾਂ ਵੱਡੀਆਂ-ਵੱਡੀਆਂ ਕਰਦੇ ਹਨ। ਉਹ ਪਾਰਟੀ ਕਿਤੇ ਵੀ ਖੜੀ ਨਹੀਂ ਹੈ। ਲੋਕਾਂ ਨੇ ਕਾਂਗਰਸ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਇਨ੍ਹਾਂ ਨਤੀਜਿਆਂ ਨੂੰ ਬਹੁਤ ਸਕਾਰਾਤਮਕ ਤੌਰ 'ਤੇ ਲੈਣਗੇ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਰਹਿਣਗੇ।
ਮਿਊਂਸੀਪਲ ਚੋਣਾਂ 'ਚ ਕਾਂਗਰਸ ਦੀ ਜਿੱਤ ਤੁਹਾਡੀ ਆਪਣੀ ਜਿੱਤ : ਕੈਪਟਨ
NEXT STORY