ਜਲੰਧਰ— ਬਟਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੱਲੋਂ ਕਾਂਗਰਸ ਪਾਰਟੀ ’ਚ ਹਿੰਦੂ ਲੀਡਰਾਂ ਨੂੰ ਖ਼ਤਮ ਕਰਨ ਦੇ ਬਿਆਨ ਦਾ ਕਾਂਗਰਸ ਦੇ ਪੰਜਾਬ ਮੁਖੀ ਹਰੀਸ਼ ਰਾਵਤ ਨੇ ਠੋਕਵਾਂ ਜਵਾਬ ਦਿੱਤਾ ਹੈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਕੀਤੀ ਗਈ ਇੰਟਰਵਿਊ ਦੌਰਾਨ ਹਰੀਸ਼ ਰਾਵਤ ਨੇ ਕਿਹਾ ਕਿ ਅਜਿਹੀ ਭਾਸ਼ਾ ਭਾਜਪਾ ਦੇ ਆਗੂ ਬੋਲਦੇ ਹਨ। ਅਸੀਂ ਰਾਜਨੀਤੀ ਸਵਾਰਥ ਲਈ ਜੇਕਰ ਅਜਿਹੀਆਂ ਗੱਲਾਂ ਕਰਾਂਗੇ ਤਾਂ ਉਹ ਸਾਡੇ ਹੀ ਭਵਿੱਖ ਲਈ ਸਹੀ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਓਲੰਪਿਕ ਕੁਆਲੀਫਾਈ ਕਰਨ ਲਈ ਖੇਤਾਂ ’ਚ ਪਸੀਨਾ ਵਹਾ ਕੇ ਇੰਝ ਪ੍ਰੈੱਕਟਿਸ ਕਰ ਰਹੇ ਨੇ ਸੂਬੇ ਦੇ ਖ਼ਿਡਾਰੀ
ਹਰੀਸ਼ ਰਾਵਤ ਨੇ ਕਿਹਾ ਕਿ ਅਸ਼ਵਨੀ ਸੇਖੜੀ ਮਹੱਤਵਪੂਰਨ ਨੇਤਾਵਾਂ ’ਚ ਗਿਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਪੂਰੇ ਦੇਸ਼ ਦੀ ਲੀਡਰਸ਼ਿਪ ਹੈ ਅਤੇ ਜੇਕਰ ਕਾਂਗਰਸ ਪਾਰਟੀ ਹੀ ਅਜਿਹਾ ਕਰਦੀ ਤਾਂ ਅਸ਼ਵਨੀ ਸੇਖੜੀ ਮਹੱਤਵਪੂਰਨ ਲੀਡਰਾਂ ’ਚ ਕਿਵੇਂ ਸ਼ਾਮਲ ਹੁੰਦੇ। ਉਨ੍ਹਾਂ ਕਿਹਾ ਕਿ ਅਸ਼ਵਨੀ ਸੇਖੜੀ ਨੂੰ ਸੂਬੇ ’ਚ ਵਿਧਾਇਕ, ਸੂਬਿਆਂ ਦੇ ਇੰਚਾਰਜ, ਸੈਕਰੇਟਰੀ ਤੱਕ ਬਣਾਇਆ ਗਿਆ ਹੈ। ਅੱਜ ਵੀ ਜਦੋਂ ਉਨ੍ਹਾਂ ਨੇ ਸਾਨੂੰ ਟਿਕਟ ਦੇਣ ਦੀ ਗੱਲ ਕੀਤੀ ਤਾਂ ਅਸੀਂ ਉਨ੍ਹਾਂ ਦੀ ਗੱਲ ਮੰਨੀ। ਪੰਜਾਬ ’ਚ ਤਾਂ ਅਜਿਹਾ ਕੋਈ ਸਵਾਲ ਹੀ ਨਹੀਂ ਹੈ। ਪੰਜਾਬ ’ਚ ਤਾਂ ਕੋਈ ਵੱਡਾ ਭਰਾ ਅਤੇ ਕੋਈ ਛੋਟਾ ਭਰਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ’ਚ ਹਮੇਸ਼ਾ ਕਾਬਿਲ ਲੋਕਾਂ ਨੂੰ ਬਿਨਾਂ ਇਹ ਜਾਣੇ ਕਿ ਉਹ ਕਿਹੜੇ ਧਰਮ ਜਾਂ ਜਾਤੀ ਨਾਲ ਸਬੰੰਧ ਰੱਖਦੇ ਹਨ, ਉਨ੍ਹਾਂ ਨੂੰ ਹਮੇਸ਼ਾ ਅੱਗੇ ਲਿਆਂਦਾ ਜਾਵੇਗਾ ਅਤੇ ਪ੍ਰੋਟੈਕਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਬੋਲੇ ਹਰੀਸ਼ ਰਾਵਤ, ਪੰਜਾਬ ’ਚ ਤਖ਼ਤਾ ਪਲਟਣ ਦੀ ਕੋਈ ਤਿਆਰੀ ਨਹੀਂ
ਹਰੀਸ਼ ਰਾਵਤ ਨੇ ਸੇਖੜੀ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ਪਾਰਟੀ ’ਚ ਅੱਗੇ ਵੱਧਣ ਲਈ ਕੁਝ ਚੀਜ਼ਾਂ ਦਾ ਸਬਰ ਕਰਨਾ ਪੈਂਦਾ ਹੈ। ਹੋ ਸਕਦਾ ਹੈ ਕਿ ਅਸ਼ਵਨੀ ਸੇਖੜੀ ਪਾਰਟੀ ’ਚ ਨੂੰ ਕੱਲ੍ਹ ਤੱਕ ਮਹੱਤਵਪੂਰਨ ਕੰਮ ਦਿੱਤਾ ਗਿਆ ਹੋਵੇ ਅਤੇ ਹੁਣ ਉਨ੍ਹਾਂ ਨੂੰ ਮਹੱਤਵਪੂਰਨ ਕੰਮ ਨਾ ਦਿੱਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਾਰਟੀ ’ਚ ਹਿੰਦੂ ਧਰਮ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਅਸੀਂ ਹਰ ਧਰਮ ਨੂੰ ਮਹੱਤਵ ਦਿੱਤਾ ਹੈ। ਅਸੀਂ ਰਾਜਨੀਤੀ ਸਵਾਰਥ ਲਈ ਜੇਕਰ ਅਜਿਹੀਆਂ ਗੱਲਾਂ ਕਰਾਂਗੇ ਤਾਂ ਉਹ ਸਾਡੇ ਹੀ ਭਵਿੱਖ ਲਈ ਸਹੀ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜਲੰਧਰ ਵਾਸੀਆਂ ਨੂੰ ਰਾਹਤ, ਪ੍ਰਸ਼ਾਸਨ ਨੇ ਬਦਲਿਆ ਦੁਕਾਨਾਂ ਬੰਦ ਕਰਨ ਦਾ ਸਮਾਂ
NEXT STORY