ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)-ਫੌਜ ਵਿਚ ਹੌਲਦਾਰ ਵਜੋਂ ਤਾਇਨਾਤ ਹਰਪ੍ਰੀਤ ਸਿੰਘ ਦੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਰਪ੍ਰੀਤ ਸਿੰਘ ਦਾ ਮੋਟਰਸਾਈਕਲ, ਮੋਬਾਇਲ ਅਤੇ ਹੋਰ ਦਸਤਾਵੇਜ਼ ਨੇੜੇ ਵਗਦੀ ਸਰਹਿੰਦ ਨਹਿਰ ਕਿਨਾਰਿਓਂ ਬਰਾਮਦ ਹੋਏ ਹਨ। ਫੌਜੀ ਹਰਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਰਾਮਗੜ੍ਹ, ਤਹਿਸੀਲ ਖੰਨਾ ਦੇ ਨਿਵਾਸੀ ਹਨ ਅਤੇ ਉਸ ਦਾ ਪਤੀ ਅੰਬਾਲਾ ਵਿਖੇ ਫੌਜ ਵਿਚ ਡਿਊਟੀ ਕਰਦਾ ਹੈ। ਲੰਘੀ 9 ਜੁਲਾਈ ਨੂੰ ਉਹ ਪਰਿਵਾਰ ਸਮੇਤ ਨੇੜਲੇ ਪਿੰਡ ਲੱਖੋਵਾਲ ਕਲਾਂ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿਚ ਆਏ ਸਨ ਅਤੇ ਰਾਤ 12 ਵਜੇ ਉਸ ਦਾ ਪਤੀ ਇਹ ਕਹਿ ਕੇ ਚਲਾ ਗਿਆ ਕਿ ਉਸ ਨੂੰ ਆਪਣੇ ਪਿੰਡ ਰਾਮਗੜ੍ਹ ਵਿਖੇ ਜ਼ਰੂਰੀ ਕੰਮ ਹੈ ਅਤੇ ਉਹ ਸਵੇਰੇ ਵਾਪਸ ਆ ਜਾਵੇਗਾ।
ਇਹ ਵੀ ਪੜ੍ਹੋ: ਗੋਰਾਇਆ 'ਚ ਵੱਡੀ ਵਾਰਦਾਤ, ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਦੂਸਰੇ ਦਿਨ 6 ਵਜੇ ਉਸ ਨੂੰ ਫੋਨ ਕੀਤਾ ਗਿਆ ਤਾਂ ਉਹ ਬੰਦ ਆ ਰਿਹਾ ਸੀ ਅਤੇ ਨਾ ਹੀ ਉਹ ਆਪਣੇ ਪਿੰਡ ਰਾਮਗੜ੍ਹ ਪਹੁੰਚਿਆ, ਜਿਸ ’ਤੇ ਉਸ ਦੀ ਭਾਲ ਸ਼ੁਰੂ ਕੀਤੀ ਗਈ। ਫੌਜੀ ਹਰਪ੍ਰੀਤ ਸਿੰਘ ਦਾ ਮੋਟਰਸਾਈਕਲ, ਮੋਬਾਇਲ, ਬੈਂਕ ਦੀ ਕਾਪੀ, ਚੈੱਕ ਬੁੱਕ, ਸੋਨੇ ਦੀ ਰਿੰਗ ਅਤੇ ਹੋਰ ਸਾਮਾਨ ਸਰਹਿੰਦ ਨਹਿਰ ਕਿਨਾਰਿਓਂ ਮਿਲਿਆ। ਪੁਲਸ ਨੇ ਰਿਪੋਰਟ ਦਰਜ ਕਰ ਲਾਪਤਾ ਫੌਜੀ ਹਰਪ੍ਰੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਿਸ਼ਤਾ ਟੁੱਟਣ ਮਗਰੋਂ ਤੈਸ਼ 'ਚ ਆਏ ਮੁੰਡੇ ਨੇ ਕਰ ਦਿੱਤਾ ਕਾਰਾ, CCTV 'ਚ ਕੈਦ ਹੋਇਆ ਕਾਂਡ (ਵੀਡੀਓ)
NEXT STORY