ਜਲੰਧਰ (ਸੋਨੂੰ)— ਕੇਂਦਰੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਤਿੱਖਾ ਹਮਲਾ ਕਰਦੇ ਹੋਏ ਨੂੰ ਉਨ੍ਹਾਂ ਨੂੰ ਦੇਸ਼ਧਰੋਹੀ ਕਰਾਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਸੂਬਾ ਸਰਕਾਰ 'ਤੇ ਕਰਤਾਰਪੁਰ ਕੋਰੀਡੋਰ ਦੇ ਕੰਮ 'ਚ ਦੇਰੀ ਹੋਣ ਕਰਨ ਦੇ ਦੋਸ਼ ਵੀ ਲਗਾਏ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਕੋਲਡ ਚੇਨ ਪ੍ਰਾਜੈਕਟ ਦਾ ਉਦਘਾਟਨ ਕਰਨ ਲਈ ਜਲੰਧਰ ਪਹੁੰਚੀ ਸੀ।
ਸਿੱਧੂ ਬਾਰੇ ਬੋਲਦੇ ਹੋਏ ਉਸ ਨੇ ਕਿਹਾ ਕਿ ਜਿਸ ਜਨਰਲ ਨੇ ਦੇਸ਼ ਦੇ ਕਈ ਜਵਾਨ ਸ਼ਹੀਦ ਕਰਵਾ ਦਿੱਤੇ ਹਨ ਅਤੇ ਦੁਸ਼ਮਣ ਮੁਲਕ 'ਚੋਂ ਹੀ ਹੈ। ਉਸ ਨੇ ਕਿਹਾ ਕਿ ਉਸ ਦੇ ਨਾਲ ਹੀ ਦੇਸ਼ਧਰੋਹੀ ਜਾ ਕੇ ਗਲੇ ਮਿਲ ਰਹੇ ਹਨ। ਉਸ ਨੇ ਕਿਹਾ ਕਿ ਇਸੇ ਕਰਕੇ ਸਾਰਾ ਦੇਸ਼ ਸਿੱਧੂ ਨੂੰ ਦੇਸ਼ਧਰੋਹੀ ਕਹਿ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਉਸ ਦੇ ਬਾਰੇ ਬੋਲਣਾ ਵੀ ਠੀਕ ਨਹੀਂ ਸਮਝਦੀ। ਹਰਸਿਮਰਤ ਨੇ ਕਿਹਾ ਕਿ ਜੋ ਲੋਕ ਮੇਰੇ ਪਰਿਵਾਰ ਬਾਰੇ ਜਨਰਲ ਡਾਇਰ ਦਾ ਸਾਥ ਦੇਣ ਲਈ ਕਹਿ ਰਹੇ ਹਨ, ਇਹ ਲੋਕ ਸਿਰਫ ਬਕਵਾਸ ਕਰ ਰਹੇ ਹਨ। ਪਰਦਾਦੇ ਨੂੰ ਸ਼੍ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਉਥੇ ਹੀ ਪ੍ਰਾਜੈਕਟ ਬਾਰੇ ਦੱਸਦੇ ਹੋਏ ਹਰਸਿਮਰਤ ਨੇ ਕਿਹਾ ਕਿ ਕੋਲਡ ਚੇਨ ਪ੍ਰਾਜੈਕਟ ਉਨ੍ਹਾਂ ਦੀ ਮਿਨਿਸਟਰੀ ਨੇ ਹੀ ਸ਼ੁਰੂ ਕਰਵਾਇਆ ਹੈ ਅਤੇ ਬਹੁਤ ਹੀ ਵਧੀਆ ਪ੍ਰਾਜੈਕਟ ਹੈ। ਪੂਰੇ ਦੇਸ਼ 'ਚ 300 ਤੋਂ ਵੱਧ ਚੇਨਾਂ ਅਸੀਂ ਬਣਵਾ ਰਹੇ ਹਾਂ ਕਿਉਂਕਿ ਇਥੇ ਅਜਿਹੀਆਂ ਸਹੂਲਤਾਂ ਦੀ ਕਮੀ ਕਰਕੇ ਬਰਬਾਦੀ ਹੁੰਦੀ ਹੈ। ਉਸ ਨੇ ਕਿਹਾ ਕਿ 19 ਅਜਿਹੀਆਂ ਚੇਨਾਂ ਪੰਜਾਬ 'ਚ ਬਣ ਰਹੀਆਂ ਹਨ। ਮੋਗਾ 'ਚ ਵੀ ਅਜਿਹੀਆਂ ਚੇਨਾਂ ਬਣਾਈਆਂ ਜਿੱਥੇ ਹਜ਼ਾਰਾਂ ਕਿਸਾਨਾਂ ਦਾ ਦੁੱਧ ਸਟੋਰ ਹੁੰਦਾ ਹੈ। ਇਸ ਚੇਨ ਨਾਲ 600 ਦੇ ਕਰੀਬ ਕਿਸਾਨਾਂ ਦੇ ਫਲ ਆਦਿ ਐਕਸਪੋਰਟ ਕੀਤੇ ਜਾਣਗੇ। ਉਸ ਨੇਨੇ ਕਿਹਾ ਕਿ ਇਕ ਹਜ਼ਾਰ ਕਰੋੜ ਦੀ ਇਨਵੈਸਟਮੈਂਟ ਪੰਜਾਬ 'ਚ ਅਜਿਹੇ ਪ੍ਰਾਜੈਕਟ ਨਾਲ ਆਵੇਗੀ।
ਕਰਤਾਰਪੁਰ ਕੋਰੀਡੋਰ ਮਸਲੇ 'ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਹਰ ਕੰਮ ਪੂਰੀ ਤੇਜ਼ੀ ਨਾਲ ਕੀਤਾ ਹੈ ਪਰ ਹੁਣ ਪਤਾ ਲੱਗਾ ਹੈ ਕਿ ਕਿਸਾਨਾਂ ਨੂੰ ਸੂਬਾ ਸਰਕਾਰ ਤੋਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ। ਉਸ ਨੇ ਕਿਹਾ ਕਿ ਸਰਕਾਰ ਕਹਿ ਕੁਝ ਰਹੀ ਹੈ ਪਰ ਕੰਮ ਨਹੀਂ ਕਰ ਰਹੀ ਅਤੇ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਸਹੀ ਨਹੀਂ। ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਦੀ ਟਿਕਟ ਫਾਈਨਲ ਕਰਨ ਦੇ ਸਬੰਧ 'ਚ ਹਰਸਿਮਰਤ ਨੇ ਕਿਹਾ ਕਿ ਟਿਕਟਾਂ ਬਾਰੇ ਕੋਰ ਕਮੇਟੀ ਹੀ ਫੈਸਲਾ ਕਰਦੀ ਹੈ ਜਦੋਂ ਫਾਈਨਲ ਹੋਵੇਗੀ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ।
ਕੈਪਟਨ ਦੇ ਮੰਤਰੀ ਦੀ ਡੀ. ਐੱਸ. ਪੀ ਨੂੰ ਧਮਕੀਆਂ ਦੇਣ ਦੀ ਆਡੀਓ ਵਾਇਰਲ
NEXT STORY