ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸਥਾਨਕ ਸਰਕਾਰਾਂ ਵਿਭਾਗ 'ਚ ਤਾਇਨਾਤ ਡੀ. ਐੱਸ. ਪੀ. ਬਲਵਿੰਦਰ ਸੇਖੋਂ ਨੂੰ ਧਮਕੀਆਂ ਦੇਣ ਦੀ ਇਕ ਕਥਿਤ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਆਡੀਓ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕਾਰਪੋਰੇਸ਼ਨ ਦੇ ਡੀ. ਐੱਸ. ਪੀ. ਨੂੰ ਪਹਿਲਾਂ ਤਾਂ ਫੋਨ ਕਰਦੇ ਹਨ ਅਤੇ ਫਿਰ ਖੁਦ ਹੀ ਫੋਨ ਦੀ ਰਿਕਾਰਡਿੰਗ ਕਰਨ ਬਾਰੇ ਆਖਦੇ ਹਨ ਅਤੇ ਫਿਰ ਧਮਕੀਆਂ ਦਿੰਦੇ ਹੋਏ ਡੀ. ਐੱਸ. ਪੀ. ਨੂੰ ਉਨ੍ਹਾਂ ਦੇ ਹਲਕੇ ਵਿਚ ਦਖਲ ਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦੇ ਹਨ।
ਇਸ ਕਥਿਤ ਆਡੀਓ ਵਿਚ ਕੈਬਨਿਟ ਮੰਤਰੀ ਡੀ. ਐੱਸ. ਪੀ. ਨੂੰ ਦੇਖ ਲੈਣ ਦੀ ਗੱਲ ਵੀ ਆਖ ਰਹੇ ਸੁਣੇ ਜਾ ਰਹੇ ਹਨ। ਫਿਲਹਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਆਡੀਓ ਵਿਚਲੀ ਆਵਾਜ਼ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੀ ਹੈ ਜਾਂ ਕਿਸੇ ਹੋਰ ਦੀ, ਇਹ ਜਾਂਚ ਦਾ ਵਿਸ਼ਾ ਹੈ। 'ਜਗ ਬਾਣੀ' ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ
ਗੈਂਗਰੇਪ ਪੀੜਤਾ ਨੇ ਪੁਲਸ 'ਤੇ ਲਗਾਏ ਗੰਭੀਰ ਦੋਸ਼
NEXT STORY