ਨਵੀਂ ਦਿੱਲੀ/ਚੰਡੀਗੜ੍ਹ— ਅਕਾਲੀ ਆਗੂ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਚੌਣਾਂ 'ਚ ਆਪਣਾ ਹਲਕਾ ਬਦਲਣ ਦੀਆਂ ਅਫਵਾਹਾਂ 'ਤੇ ਬਿਆਨ ਸਾਹਮਣੇ ਆਇਆ ਹੈ। ਨਵੀਂ ਦਿੱਲੀ ਵਿਖੇ ਮੀਡਿਆ ਨਾਲ ਮੁਖਾਤਿਬ ਹੁੰਦੇ ਬੀਬਾ ਹਰਸਿਮਰਤ ਤੋਂ ਜਦੋਂ ਇਸ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਚਰਚਾ ਮੇਰੇ ਵਿਰੋਧੀ ਹੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਲੜਨੀਆਂ ਹਨ ਜਾਂ ਨਹੀਂ ਇਹ ਸਾਰੇ ਫੈਸਲਾ ਪਾਰਟੀ ਵੱਲੋਂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੈਂ 10 ਸਾਲ ਬਠਿੰਡਾ 'ਚ ਸੇਵਾ ਕੀਤੀ ਹੈ ਅਤੇ ਵਿਕਾਸ ਦੇ ਕਾਰਜ ਕੀਤੇ ਹਨ। ਮੇਰਾ ਬਠਿੰਡਾ ਨਾਲ ਬੇਹੱਦ ਲਗਾਵ ਹੈ ਅਤੇ ਬਠਿੰਡਾ ਨਾਲ ਮੇਰੇ ਸੰਬੰਧ ਵੀ ਹਨ। ਮੈਨੂੰ ਪੰਜਾਬ 'ਚ ਜਿੱਥੇ ਵੀ ਭੇਜਿਆ ਜਾਵੇ ਪਰ ਮੇਰਾ ਬਠਿੰਡਾ ਨਾਲ ਲਗਾਵ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕਿਹੜੇ ਸੀਟ ਤੋਂ ਚੋਣਾਂ ਲੜਨੀਆਂ ਹਨ ਜਾਂ ਨਹੀਂ ਇਹ ਉਨ੍ਹਾਂ ਦੀ ਪਾਰਟੀ ਵੱਲੋਂ ਫੈਸਲਾ ਕੀਤਾ ਜਾਵੇਗਾ। ਦੱਸ ਦੇਈਏ ਕਿ ਹਰਸਿਮਰਤ ਨੇ ਚਾਹੇ ਕੁਝ ਸਪਸ਼ਟ ਨਹੀਂ ਕੀਤਾ ਹੈ ਪਰ ਚਰਚਾ ਇਹੋ ਹੀ ਹੈ ਕਿ ਇਸ ਵਾਰ ਬਠਿੰਡਾ ਦੀ ਥਾਂ ਬੀਬਾ ਹਰਸਿਮਰਤ ਫਿਰੋਜ਼ਪੁਰ ਤੋਂ ਚੌਣ ਲੜੇਗੀ।
ਵੇਖੋ ਕਿਵੇਂ ਪੰਜਾਬ ਨੂੰ ਕੈਨੇਡਾ ਬਣਾਉਣਾ ਚਾਹੁੰਦਾ ਹੈ ਇਹ ਕਿਸਾਨ (ਵੀਡੀਓ)
NEXT STORY