ਕਿਸ਼ਨਗੜ੍ਹ (ਬੈਂਸ) : ਬੀਤੀ ਦੇਰ ਸ਼ਾਮ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਦੇ ਨਾਲ-ਨਾਲ ਪਾਰਟੀ ਦੇ ਕੁਝ ਹੋਰ ਆਗੂਆਂ ਤੇ ਵਰਕਰਾਂ ਸਮੇਤ ਉਚੇਚੇ ਤੌਰ ’ਤੇ ਨਤਮਸਤਕ ਹੋਏ। ਉਕਤ ਆਗੂਆਂ ਦਾ ਡੇਰੇ ਪਹੁੰਚਣ ’ਤੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਟਰਸੱਟ ਦੇ ਜਨਰਲ ਸਕੱਤਰ ਐਡ. ਸਤਪਾਲ ਵਿਰਦੀ ਤੇ ਟਰੱਸਟ ਦੇ ਕੁਝ ਹੋਰ ਮੈਂਬਰਾ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ।
ਇਹ ਵੀ ਪੜ੍ਹੋ : SGPC ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਵੱਲੋਂ ਕਈ ਅਹਿਮ ਫ਼ੈਸਲਿਆਂ ’ਤੇ ਮੋਹਰ
ਉਪਰੰਤ ਉਨ੍ਹਾਂ ਡੇਰੇ ਦੇ ਅੰਦਰ ਮੰਦਰ ’ਚ ਸੁਸ਼ੋਭਿਤ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਦੀ ਪ੍ਰਤਿਭਾ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਉਪਰੰਤ ਸੰਤ ਨਿਰੰਜਣ ਦਾਸ ਜੀ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ-ਨਾਲ ਉਨ੍ਹਾਂ ਨਾਲ ਆਏ ਸਾਰੇ ਆਗੂਆਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਟਰੱਸਟ ਮੈਂਬਰਾਂ ਤੇ ਸੇਵਾਦਾਰਾਂ ਵੱਲੋਂ ਡੇਰਾ ਸੰਤ ਸਰਵਣ ਦਾਸ ਜੀ ਮਹਾਰਾਜ ਸੱਚਖੰਡ ਬੱਲਾਂ ਦੇ ਬ੍ਰਹਮਲੀਨ ਸਮੂਹ ਸੰਤ-ਮਹਾਪੁਰਸ਼ਾਂ ਤੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਵੱਲੋਂ ਮਾਨਵ ਕਲਿਆਣ ਤੇ ਲੋਕ ਭਲਾਈ ਹਿੱਤ ਸਿੱਖਿਆ ਸੰਸਾਰ, ਸਿਹਤ ਸੇਵਾਵਾਂ ਦੇ ਨਾਲ-ਨਾਲ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ-ਪ੍ਰਸਾਰ ਹਿੱਤ ਦੇਸ਼-ਵਿਦੇਸ਼ ’ਚ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਤੋਂ ਬੀਬਾ ਬਾਦਲ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ।
ਇਹ ਵੀ ਪੜ੍ਹੋ : ਲਾਹੌਰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਮਰਾਨ ਖਾਨ ਨੂੰ ਵੱਡੀ ਰਾਹਤ, ਪਾਰਟੀ ਦੇ ਕਈ ਨੇਤਾ ਤੇ ਵਰਕਰ ਰਿਹਾਅ
ਇਸ ਮੌਕੇ ਸੰਤ ਨਿਰੰਜਣ ਦਾਸ ਜੀ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਜਗਬੀਰ ਸਿੰਘ ਬਰਾੜ ਤੇ ਹੋਰ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ | ਬੀਬਾ ਹਰਸਿਮਰਤ ਬਾਦਲ ਡੇਰੇ ਵਿਖੇ ਕਰੀਬ ਇਕ ਘੰਟਾ ਰਹੇ। ਇਸ ਮੌਕੇ ਗਿਆਨੀ ਰਮੇਸ਼ ਦਾਸ, ਗਿਆਨੀ ਕੁਲਵੰਤ ਸਿੰਘ ਕਜਲਾ, ਸਤੀਸ਼ ਕੁਮਾਰ (ਸਾਰੇ ਸੇਵਾਦਾਰ), ਗੁਰਮੀਤ ਸਿੰਘ ਯੂਐੱਸਏ, ਪਰਮਿੰਦਰ ਸਿੰਘ ਕਰਵਲ ਸ਼ਹਿਰੀ ਪ੍ਰਧਾਨ, ਸੁਖਜੀਤ ਸਿੰਘ ਸੈਣੀ ਕੌਂਸਲਰ ਆਦਿ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕਿਸੇ ਅਜਨਬੀ ਨੂੰ ਆਪਣਾ ਫੋਨ ਡਾਇਲ ਕਰਨ ਲਈ ਨਾ ਦਿਓ, ਨਹੀਂ ਤਾਂ ਪਵੇਗਾ ਪਛਤਾਉਣਾ
NEXT STORY