ਮੋਗਾ, (ਸੰਦੀਪ)- ਸਿਹਤ ਵਿਭਾਗ ਦੀ ਟੀਮ ਨੇ ਐਡੀਸ਼ਨਲ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਦੀ ਅਗਵਾਈ 'ਚ ਸ਼ਹਿਰ ਦੇ ਨਾਲ-ਨਾਲ ਕਸਬਾ ਬਾਘਾਪੁਰਾਣਾ 'ਚ ਵੱਖ-ਵੱਖ ਖਾਣ ਵਾਲੇ ਪਦਾਰਥ ਵਿਕਰੇਤਾਵਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਅੱਠ ਸ਼ੱਕੀ ਪਦਾਰਥਾਂ ਦੇ ਸੈਂਪਲ ਭਰੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਦੁਕਾਨਾਂ ਸਮੇਤ ਕੋਟਕਪੂਰਾ ਬਾਈਪਾਸ 'ਤੇ ਨਾਕਾਬੰਦੀ ਕਰ ਕੇ ਖਾਣ ਵਾਲੇ ਪਦਾਰਥਾਂ ਨਾਲ ਲੋਡਿੰਗ ਵ੍ਹੀਕਲਾਂ ਦੀ ਵੀ ਟੀਮ ਵੱਲੋਂ ਚੈਕਿੰਗ ਕੀਤੀ ਗਈ, ਜਿਸ ਦੌਰਾਨ ਦੁੱਧ ਸਪਲਾਈ ਕਰਨ ਵਾਲੇ ਵ੍ਹੀਕਲਾਂ ਦੀ ਜਾਂਚ ਕੀਤੀ ਗਈ ਤੇ ਦੋ ਸ਼ੱਕੀ ਦੁੱਧ ਦੇ ਸੈਂਪਲ ਭਰੇ ਗਏ। ਸ਼ੱਕੀ ਪਦਾਰਥਾਂ ਦੇ ਭਰੇ ਸੈਂਪਲਾਂ 'ਚ ਬੇਕਰੀ ਬਿਸਕੁੱਟ, ਰੱਸ, ਸੋਇਆ ਦੁੱਧ, ਜੂਸ, ਸੋਡਾ ਆਦਿ ਦੇ ਸੈਂਪਲ ਭਰ ਕੇ ਜਾਂਚ ਲਈ ਵਿਭਾਗੀ ਲੈਬ ਭੇਜ ਦਿੱਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੀਆਂ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ
NEXT STORY