ਧਰਮਕੋਟ (ਸਤੀਸ਼) - ਜਿੱਥੇ ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਦੀ ਸ਼ੁਰੂਆਤ ਕਰ ਕੇ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਸਬੰਧੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਉਥੇ ਹੀ ਮਾਰਕੀਟ ਕਮੇਟੀ ਧਰਮਕੋਟ ਵੱਲੋਂ ਚਲਾਈ ਜਾ ਰਹੀ ਸਬਜ਼ੀ ਮੰਡੀ ’ਚ ਪਏ ਕੂਡ਼ੇ ਦੇ ਢੇਰ ਇਸ ਮੁਹਿੰਮ ਨੂੰ ਬ੍ਰੇਕਾਂ ਲਾ ਰਹੇ ਹਨ। ਸਬਜ਼ੀ ਮੰਡੀ ਦਾਣਾ ਮੰਡੀ ਦੀ ਜਗ੍ਹਾ ਵਿਚ ਹੀ ਲੱਗਦੀ ਹੈ, ਜਦਕਿ ਮਾਰਕੀਟ ਕਮੇਟੀ ਵੱਲੋਂ ਮੰਡੀ ਦੀ ਸਾਫ-ਸਫਾਈ ਲਈ ਠੇਕਾ ਦਿੱਤਾ ਜਾਂਦਾ ਹੈ ਪਰ ਮੰਡੀ ਵਿਚ ਪਿਆ ਕੂਡ਼ਾ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖਡ਼੍ਹੇ ਕਰ ਰਿਹਾ ਹੈ।
ਅੱਤਵਾਦੀਅਾਂ ਦੀ ਧਮਕੀ ਤੋਂ ਬਾਅਦ ਵੀ ਨਹੀਂ ਸੁਧਰੇ ਹਾਲਾਤ
NEXT STORY