ਤਲਵੰਡੀ ਭਾਈ (ਪਾਲ) : ਤਲਵੰਡੀ ਭਾਈ ਵਿਖੇ ਆਪਸੀ ਰੰਜਿਸ਼ ਕਾਰਨ ਗੋਲੀ ਚੱਲਣ ਦੀ ਖਬਰ ਹੈ, ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੈ। ਅੱਜ ਸਥਾਨਕ ਸ਼ਹਿਰ ਤਲਵੰਡੀ ਭਾਈ ਦੀ ਦਾਣਾ ਮੰਡੀ ਦੇ ਗੇਟ 'ਤੇ ਗੋਲੀ ਚੱਲ ਗਈ। ਮੰਡੀ ਦੇ ਗੇਟ 'ਤੇ ਆਉਣ ਵਾਲੀ ਜਿੰਮੀਦਾਰ ਦੀ ਕਣਕ ਦੀ ਨਮੀ ਚੈੱਕ ਕਰਨ ਲਈ ਮੁਲਾਜ਼ਮ ਹੁੰਦੇ ਹਨ। ਨੇੜੇ ਤੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਕ ਕਾਰ ਅਚਾਨਕ ਗੇਟ 'ਤੇ ਆਈ, ਜਿਸ ਵਿਚ ਤਿੰਨ ਤੋਂ ਚਾਰ ਬੰਦੇ ਸਨ, ਜਿਨਾਂ ਦੇ ਮੂੰਹ ਬੰਨ੍ਹੇ ਹੋਏ ਸਨ ਨੇ ਆਉਂਦਿਆਂ ਸਾਰ ਹੀ ਗੇਟ 'ਤੇ ਬੈਠੇ ਮੁੰਡਿਆਂ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਕਾਰਨ ਆਸੇ-ਪਾਸੇ ਦੇ ਲੋਕ ਇਕੱਠੇ ਸ਼ੁਰੂ ਹੋਏ ਤੇ ਮੰਡੀ ਦਾ ਸੀਜਨ ਚੱਲਦੇ ਹੋਣ ਕਰਕੇ ਭੀੜ ਆਮ ਹੀ ਰਹਿੰਦੀ ਹੈ। ਇਸ ਕਰਕੇ ਆਏ ਲੋਕਾਂ ਵੱਲੋਂ ਇਕ ਫਾਇਰ ਕੀਤਾ ਦੱਸਿਆ ਜਾਂਦਾ ਹੈ।
ਇਸ ਘਟਨਾ ਦੌਰਾਨ ਗੇਟ 'ਤੇ ਬੈਠੇ ਮੁਲਾਜ਼ਮਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਇਸ ਬਾਰੇ ਜਦੋਂ ਸਥਾਨਕ ਥਾਣਾ ਤਲਵੰਡੀ ਭਾਈ ਤੋਂ ਜਾਣਕਾਰੀ ਲਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਜਾਂਚ ਚੱਲ ਰਹੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੇਸੀ ਪਿਸਤੌਲ ਸਮੇਤ ਮੈਗਜ਼ੀਨ ਤੇ 1 ਜ਼ਿੰਦਾ ਰੌਂਦ 32 ਬੋਰ ਸਣੇ 1 ਗ੍ਰਿਫਤਾਰ
NEXT STORY