*ਕਈ ਵੱਡੇ ਅਧਿਕਾਰੀ ਵਾਰਡਬੰਦੀ ਦਾ ਰਿਕਾਰਡ ਲੈ ਕੇ ਚੰਡੀਗੜ੍ਹ ਪਹੁੰਚੇ
ਜਲੰਧਰ (ਖੁਰਾਣਾ) : ਕਾਂਗਰਸੀ ਆਗੂ ਰਾਜਿੰਦਰ ਬੇਰੀ, ਜਗਦੀਸ਼ ਦਕੋਹਾ ਅਤੇ ਅਮਨ ਵੱਲੋਂ ਜਲੰਧਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਤਿਆਰ ਕੀਤੀ ਗਈ ਪ੍ਰਸਤਾਵਿਤ ਵਾਰਡਬੰਦੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ। ਇਸਦੇ ਨਾਲ ਫਗਵਾੜਾ ਦੇ ਕੁਝ ਆਗੂਆਂ ਨੇ ਵੀ ਅਜਿਹੀ ਹੀ ਪਟੀਸ਼ਨ ਹਾਈ ਕੋਰਟ ਵਿਚ ਦਾਖ਼ਲ ਕੀਤੀ ਸੀ। ਹਾਈ ਕੋਰਟ ’ਚ ਹੁਣ ਦੋਵਾਂ ਪਟੀਸ਼ਨਾਂ ’ਤੇ ਸੁਣਵਾਈ 29 ਅਗਸਤ ਨੂੰ ਹੋਵੇਗੀ। ਪਤਾ ਲੱਗਾ ਹੈ ਕਿ ਜਲੰਧਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ, ਐੱਮ. ਟੀ. ਪੀ. ਬਲਵਿੰਦਰ ਸਿੰਘ ਅਤੇ ਕਈ ਹੋਰ ਸਰਕਾਰੀ ਅਧਿਕਾਰੀ ਜਲੰਧਰ ਤੇ ਫਗਵਾੜਾ ਦੀ ਵਾਰਡਬੰਦੀ ਦਾ ਸਾਰਾ ਰਿਕਾਰਡ ਲੈ ਕੇ ਚੰਡੀਗੜ੍ਹ ਪਹੁੰਚ ਚੁੱਕੇ ਹਨ, ਜਿਥੇ ਦੋਵਾਂ ਧਿਰਾਂ ਵਿਚਕਾਰ ਬਹਿਸ ਸੰਭਾਵਿਤ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਚਾਰ ਸੀਟਾਂ ’ਤੇ ਬਦਲ ਸਕਦੀ ਚਿਹਰੇ!
ਜ਼ਿਕਰਯੋਗ ਹੈ ਕਿ ਜਲੰਧਰ ਦੇ ਆਗੂਆਂ ਵੱਲੋਂ ਐਡਵੋਕੇਟ ਐੱਚ. ਪੀ. ਐੱਸ. ਈਸ਼ਰ, ਮਹਿਤਾਬ ਸਿੰਘ ਖਹਿਰਾ ਅਤੇ ਪਰਮਿੰਦਰ ਸਿੰਘ ਵਿਗ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ ਅਤੇ ਸਟੇਅ ਆਰਡਰ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚੋਣਾਂ ਵੇਲੇ ਖੁਸ਼ੀ-ਗਮੀ ਦੇ ਮੌਕੇ ਪੈਰ ਮਿੱਧ-ਮਿੱਧ ਕੇ ਮੂਹਰੇ ਨਿਕਲਣ ਵਾਲੇ ਆਗੂ ਹੁਣ ਲੱਭੇ ਨਹੀਂ ਥਿਆਉਂਦੇ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 3 ਦਿਨਾਂ ਤੱਕ ਛੁੱਟੀਆਂ ਦਾ ਐਲਾਨ
NEXT STORY