ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਸ਼ਹਿਰ ’ਚ ਸੀਨੀਅਰ ਸਿਟੀਜ਼ਨਾਂ ਦੀ ਮਦਦ ਲਈ ਪ੍ਰਸ਼ਾਸਨ ਸ਼ੁੱਕਰਵਾਰ ਤੋਂ ਐਲਡਰ ਲਾਈਨ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਹ ਇਕ ਟੋਲ-ਫ੍ਰੀ ਹੈਲਪਲਾਈਨ ਨੰਬਰ ਹੈ, ਜਿਸ ’ਤੇ ਕਾਲ ਕਰ ਕੇ ਸੀਨੀਅਰ ਸਿਟੀਜ਼ਨ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਣਗੇ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਸ਼ੁੱਕਰਵਾਰ ਨੂੰ ਇਸ ਹੈਲਪਲਾਈਨ ਨੰ. 14567 ਦਾ ਉਦਘਾਟਨ ਕਰਨਗੇ। ਹੈਲਪਲਾਈਨ ਨੰ. 14567 ’ਤੇ ਪੈਨਸ਼ਨ ਮੁੱਦਿਆਂ, ਕਾਨੂੰਨੀ ਮੁੱਦਿਆਂ ’ਤੇ ਮੁਫਤ ਜਾਣਕਾਰੀ ਲਈ ਜਾ ਸਕੇਗੀ। ਇਹ ਐਲਡਰ ਲਾਈਨ ਨੰਬਰ ਸੀਨੀਅਰ ਸਿਟੀਜ਼ਨਾਂ ਨੂੰ ਭਾਵਨਾਤਮਕ ਰੂਪ ਨਾਲ ਸਮਰਥਨ ਦੇਵੇਗਾ। ਇੱਥੇ ਤੱਕ ਕਿ ਦੁਰ-ਵਿਵਹਾਰ ਦੇ ਮਾਮਲਿਆਂ ’ਚ ਮਦਦ ਕਰੇਗਾ ਤੇ ਬੇਘਰ ਬਜ਼ੁਰਗਾਂ ਨੂੰ ਵੀ ਰਾਹਤ ਪ੍ਰਦਾਨ ਕਰੇਗਾ। ਐਲਡਰ ਲਾਈਨ ਦਾ ਮਕਸਦ ਸਾਰੇ ਸੀਨੀਅਰ ਸਿਟੀਜ਼ਨਾਂ ਤੇ ਉਨ੍ਹਾਂ ਦੀ ਭਲਾਈ ਲੋਚਣ ਵਾਲਿਆਂ ਨੂੰ ਪੂਰੇ ਦੇਸ਼ ’ਚ ਇਕ ਰੰਗ ਮੰਚ ਨਾਲ ਜੋੜਨਾ ਹੈ, ਜਿਸ ਨਾਲ ਉਹ ਬਿਨਾਂ ਕਿਸੇ ਹਿਚਕ ਤੇ ਪ੍ਰੇਸ਼ਾਨੀ ਦੇ ਆਪਣੀ ਚਿੰਤਾਵਾਂ ਨੂੰ ਸਾਂਝਾ ਕਰ ਸਕਣ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਗੁਰੂ ਵੱਲੋਂ ਅਸਤੀਫ਼ਾ
ਹੈਲਪਲਾਈਨ ਨੰਬਰ ਦੀ ਮਦਦ ਨਾਲ ਸੀਨੀਅਰ ਸਿਟੀਜ਼ਨ ਉਨ੍ਹਾਂ ਸਮੱਸਿਆਵਾਂ ਬਾਰੇ ਜਾਣਕਾਰੀ ਤੇ ਮਾਰਗਦਰਸ਼ਨ ਪਾ ਸਕਣਗੇ, ਜਿਨ੍ਹਾਂ ਦਾ ਸਾਹਮਣਾ ਉਹ ਰੋਜ਼ਾਨਾ ਕਰਦੇ ਹਨ। ਐਲਡਰ ਲਾਈਨ 14567 ਇਕ ਟੋਲ-ਫ੍ਰੀ ਨੰਬਰ ਹੈ, ਜੋ ਦਿਨ ’ਚ 12 ਘੰਟੇ (ਸਵੇਰੇ 8 ਤੋਂ ਰਾਤ 8 ਵਜੇ ਤੱਕ) ਖੁੱਲ੍ਹਾ ਰਹੇਗਾ। ਸੀਨੀਅਰ ਸਿਟੀਜ਼ਨਾਂ ਦੇ ਜੀਵਨ ਪੱਧਰ ’ਚ ਸੁਧਾਰ ਲਿਆਉਣ ਲਈ ਉਨ੍ਹਾਂ ਨਾਲ ਹੋ ਰਹੇ ਦੁਰਵਿਵਹਾਰ, ਰੈਸਕਿਊ ਮਾਮਲਿਆਂ ’ਚ ਮੁਫਤ ਜਾਣਕਾਰੀ, ਮਾਰਗਦਰਸ਼ਨ ਤੇ ਆਨ ਫੀਲਡ ਦਖਲਅੰਦਾਜ਼ੀ ਪ੍ਰਦਾਨ ਕਰੇਗਾ। ਮਹਾਮਾਰੀ ਵਰਗੀ ਐਮਰਜੈਂਸੀ ਹਾਲਤ ਦੇ ਮਾਮਲੇ ’ਚ ਵੀ ਇਹ ਹੈਲਪਲਾਈਨ ਸ਼ਹਿਰ ਦੇ ਸੀਨੀਅਰ ਸਿਟੀਜ਼ਨਾਂ ਦੀ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਟਿੱਪਣੀ ’ਤੇ ਭਗਵੰਤ ਮਾਨ ਨੇ ਦਿੱਤਾ ਕਰਾਰਾ ਜਵਾਬ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
'ਬਸੰਤ ਪੰਚਮੀ' 'ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਜ਼ਰੂਰ ਰੱਖਣਾ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ
NEXT STORY