ਬਠਿੰਡਾ(ਜ. ਬ.)-ਜਿਥੇ ਪਹਿਲਾਂ ਹੀ ਕੈਂਸਰ ਅਤੇ ਏਡਜ਼ ਜਿਹੀਆਂ ਨਾਮੁਰਾਦ ਬੀਮਾਰੀਆਂ ਕਹਿਰ ਵਰ੍ਹਾ ਰਹੀਆਂ ਹਨ, ਉਥੇ ਹੀ ਪਿਛਲੇ ਕੁਝ ਸਾਲਾਂ ਤੋਂ ਹੈਪੇਟਾਈਟਸ ਰੋਗ ਨੇ ਵੀ ਬਡ਼ੀ ਤੇਜ਼ੀ ਨਾਲ ਪੈਰ ਪਸਾਰ ਲਏ ਹਨ। ਵਿਸ਼ਵ ਸਿਹਤ ਸੰਸਥਾਨ ਦੀ ਰਿਪੋਰਟ ਅਨੁਸਾਰ ਇਹ ਗੰਭੀਰ ਰੋਗ ਹਰ ਸਾਲ 5 ਲੱਖ ਜ਼ਿੰਦਗੀਆਂ ਨਿਗਲ ਰਿਹਾ ਹੈ। ਹੈਪੇਟਾਈਟਸ ਮੂਲ ਰੂਪ ਨਾਲ ਲਿਵਰ ਦੀ ਬੀਮਾਰੀ ਹੈ ਜੋ ਵਾਇਰਲ ਇਨਫੈਕਸ਼ਨ ਹੋਣ ਕਾਰਨ ਹੁੰਦੀ ਹੈ। ਇਸ ਅਵਸਥਾ ਵਿਚ ਲਿਵਰ ਨੂੰ ਸੋਜ਼ ਆਉਂਦੀ ਹੈ। ਹੈਪੇਟਾਈਟਸ ਵਿਚ ਪੰਜ ਪ੍ਰਕਾਰ ਦੇ ਵਾਇਰਸ ਏ. ਬੀ. ਸੀ. ਡੀ ਅਤੇ ਈ. ਹੁੰਦੇ ਹਨ। ਇਸ ਵਿਚ ਟਾਈਪ ਬੀ ਅਤੇ ਸੀ ਲੱਖਾਂ ਲੋਕਾਂ ਲਈ ਕ੍ਰੋਨਿਕ ਬੀਮਾਰੀ ਦਾ ਕਾਰਨ ਬਣ ਰਹੇ ਹਨ ਕਿਉਂਕਿ ਇਨ੍ਹਾਂ ਦੇ ਕਾਰਨ ਲਿਵਰ ਸਿਰੋਸਿਸ ਅਤੇ ਕੈਂਸਰ ਹੁੰਦਾ ਹੈ। ਅੱਜ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਵਿਚ ਵੀ ਹੈਪੇਟਾਈਟਸ ਰੋਗੀਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ।
ਸਭ ਤੋਂ ਖਤਰਨਾਕ ਹੈ ਹੈਪੇਟਾਈਟਸ-ਸੀ
ਵਿਸ਼ਵ ’ਚ ਸਭ ਤੋਂ ਜ਼ਿਆਦਾ ਲਿਵਰ ਹੈਪੇਟਾਈਟਸ-ਸੀ ਵਾਇਰਸ ਦੀ ਵਜ੍ਹਾ ਨਾਲ ਖਰਾਬ ਹੁੰਦੇ ਹਨ। ਇਹ ਇਕ ਅਜਿਹਾ ਵਾਇਰਸ ਹੈ, ਜੋ ਇਕ ਵਾਰ ਸਰੀਰ ’ਚ ਦਾਖਲ ਹੋ ਜਾਵੇ ਤਾਂ ਲਿਵਰ ਨੂੰ ਨਸ਼ਟ ਕਰ ਦਿੰਦਾ ਹੈ। 90 ਫੀਸਦੀ ਮਾਮਲਿਆਂ ’ਚ ਇਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। 5 ਤੋਂ 10 ਫੀਸਦੀ ਕੇਸਾਂ ’ਚ ਹੀ ਹੈਪੇਟਾਈਟਸ ਦੇ ਲੱਛਣ ਸਾਹਮਣੇ ਆਉਂਦੇ ਹਨ। ਮਾਹਿਰਾਂ ਮੁਤਾਬਕ ਇਸ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਕਿ ਲੋਕ ਸਮੇਂ-ਸਮੇਂ ’ਤੇ ਜਾਂਚ ਕਰਵਾਉਂਦੇ ਰਹਿਣ। ਮੌਜੂਦਾ ਸਮੇਂ ਪੰਜਾਬ ਅਤੇ ਹਰਿਆਣਾ ’ਚ ਕੁਝ ਇਲਾਕਿਆਂ ’ਚ ਹੈਪੇਟਾਈਟਸ ਸੀ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ। ਹੈਪੇਟਾਈਟਸ-ਸੀ ਪ੍ਰਭਾਵਿਤ ਬਲੱਡ ਟ੍ਰਾਂਸਫਿਊਜ਼ਨ, ਪ੍ਰਭਾਵਿਤ ਇੰਜੈਕਸ਼ਨ ਦੇ ਇਸਤੇਮਾਲ, ਐੱਚ. ਆਈ. ਵੀ. ਪੀਡ਼ਤ ਨਾਲ ਸੈਕਸ ਸਮੇਤ ਕਈ ਕਾਰਨਾਂ ਨਾਲ ਹੁੰਦਾ ਹੈ।
ਹੈਪੇਟਾਈਟਸ-ਸੀ ਖੂਨ ਨਾਲ ਹੁੰਦਾ ਹੈ ਸੰਕਰਮਣ
ਹੈਪੇਟਾਈਟਸ-ਸੀ ਖੂਨ ਤੋਂ ਹੋਣ ਵਾਲਾ ਸੰਕਰਮਣ ਹੈ। ਦੇਸ਼ ਦੇ ਜ਼ਿਆਦਾਤਰ ਸੰਕ੍ਰਮਿਤ ਇਲਾਕਿਆਂ ’ਚ ਇਸ ਦੀ ਵਜ੍ਹਾ ਖੂਨ ਦੇ ਲੈਣ-ਦੇਣ ਸਮੇਂ ਵਰਤੀਆਂ ਗਈਆਂ ਅਸਾਵਧਾਨੀਆਂ, ਪ੍ਰਯੋਗ ਕੀਤੀਆਂ ਜਾ ਚੁੱਕੀਆਂ ਸੂਈਆਂ ਨੂੰ ਦੁਬਾਰਾ ਇਸਤੇਮਾਲ, ਸਰਜੀਕਲ ਪ੍ਰਕਿਰਿਆ ’ਚ ਅਸਾਵਧਾਨੀਆਂ, ਸੰਦਾਂ ਦਾ ਸਾਫ਼ ਨਾ ਕੀਤਾ ਜਾਣਾ, ਟੁੱਥ-ਬਰੱਸ਼ ਅਤੇ ਰੇਜ਼ਰ ਆਦਿ ਦਾ ਇਕ-ਦੂਸਰੇ ’ਚ ਵੰਡਿਆ ਜਾਣਾ ਅਤੇ ਅਸੁਰੱਖਿਅਤ ਸੈਕਸ ਸਬੰਧ ਹਨ। ਕਈ ਚਿਕਿਤਸਕ ਸਿਰਫ ਨੀਡਲ ਬਦਲ ਲੈਂਦੇ ਹਨ ਪਰ ਸਰਿੰਜ ਉਹੀ ਰਹਿੰਦੀ ਹੈ। ਇਸ ਕਾਰਨ ਇਨਫੈਕਸ਼ਨ ਫੈਲਦਾ ਹੈ ਅਤੇ ਇਹ ਰੋਗ ਹੋ ਜਾਂਦਾ ਹੈ।
‘ਕੈਮਿਸਟ ਦਵਾਈ ਵੇਚਦੇ ਹਨ, ਨਸ਼ਾ ਨਹੀਂ
NEXT STORY