ਚੰਡੀਗੜ੍ਹ (ਸੁਸ਼ੀਲ) : ਨਸ਼ਾ ਸਪਲਾਈ ਕਰਨ ਜਾ ਰਹੇ ਇਕ ਨੌਜਵਾਨ ਨੂੰ ਪੁਲਸ ਨੇ ਬੁੜੈਲ ਸਥਿਤ ਗੌਰਮਿੰਟ ਸਕੂਲ ਨੇੜਿਓਂ ਗ੍ਰਿਫਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 9.15 ਗ੍ਰਾਮ ਹੈਰੋਇਨ ਬਰਾਮਦ ਹੋਈ। ਸੈਕਟਰ 34 ਥਾਣਾ ਪੁਲਸ ਨੇ ਮੋਹਾਲੀ ਫੇਜ-11 ਵਾਸੀ ਜਸਪਾਲ ਸਿੰਘ ਖਿਲਾਫ ਪੁਲਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਕ੍ਰਾਈਮ ਬ੍ਰਾਂਚ ਦੇ ਇੰਚਾਰਜ ਨੇ ਦੱਸਿਆ ਕਿ ਸ਼ੁਕਰਵਾਰ ਸ਼ਾਮ ਕਰੀਬ 6.30 ਵਜੇ ਪੁਲਸ ਬੁੜੈਲ ਸਥਿਤ ਗੌਰਮਿੰਟ ਸਕੂਲ ਨੇੜੇ ਗਸ਼ਤ ਕਰ ਰਹੀ ਸੀ। ਇੰਨੇ 'ਚ ਇਕ ਵਿਅਕਤੀ ਉਧਰੋਂ ਜਾ ਰਿਹਾ ਸੀ। ਉਸਨੇ ਪੁਲਸ ਟੀਮ ਨੂੰ ਵੇਖਦੇ ਹੀ ਰਸਤਾ ਬਦਲ ਲਿਆ ਤਾਂ ਪੁਲਸ ਨੂੰ ਸ਼ੱਕ ਹੋਇਆ ਜਦੋਂ ਪੁਲਸ ਨੇ ਉਸਨੂੰ ਰੋਕਣ ਦਾ ਯਤਨ ਕੀਤਾ ਤਾਂ ਉਸਨੇ ਆਪਣੀ ਜੇਬ 'ਚੋਂ ਇਕ ਲਿਫਾਫਾ ਕੱਢ ਕੇ ਸੁੱਟਣ ਦਾ ਯਤਨ ਕੀਤਾ। ਪੁਲਸ ਦੀ ਨਜ਼ਰ ਉਸ 'ਤੇ ਪਈ ਤਾਂ ਉਸ 'ਚ 9.15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਦੋਸ਼ੀ ਪਛਾਣ ਮੋਹਾਲੀ ਸਥਿਤ ਫੇਜ-11 ਵਾਸੀ ਜਸਪਾਲ ਸਿੰਘ ਦੇ ਰੂਪ 'ਚ ਹੋਈ ਹੈ। ਸੈਕਟਰ 34 ਥਾਣਾ ਪੁਲਸ ਮਾਮਲਾ ਦਰਜ ਕਰਕੇ ਆਰੋਪੀ ਤੋਂ ਪੁਛਗਿਛ ਕਰ ਰਹੀ ਹੈ।
ਕਾਰ ਅਤੇ ਮੋਟਰਸਾਈਕਲ ਟੱਕਰ 'ਚ ਇਕ ਦੀ ਮੌਤ
NEXT STORY