ਫ਼ਿਰੋਜ਼ਪੁਰ (ਕੁਮਾਰ) — ਫਿਰੋਜ਼ਪੁਰ ਸੈਕਟਰ ਦੀ ਬੀ. ਓ. ਪੀ. ਗੱਟੀ ਹਯਾਤ ਦੇ ਏਰੀਆ ਵਿਚ ਬੀ. ਐੱਸ. ਐੱਫ. ਦੀ 29 ਬਟਾਲੀਅਨ ਨੇ 2 ਪੈਕਟ ਹੈਰੋਇਨ ਬਰਾਮਦ ਕੀਤੀ ਹੈ, ਜਿਸਦਾ ਵਜ਼ਨ ਕਰੀਬ ਡੇਢ ਕਿਲੋ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਬੀ. ਐੱਸ. ਐੱਫ. ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰ ਗੱਟੀ ਹਯਾਤ ਦੇ ਏਰੀਆ ਵਿਚ ਹੈਰੋਇਨ ਭੇਜਣ ਦੀ ਤਾਕ ਵਿਚ ਹਨ ਅਤੇ ਬੀ. ਐੱਸ. ਐੱਫ. ਨੇ ਜਦ ਇਸ ਏਰੀਆ ਵਿਚ ਸਰਚ ਆਪ੍ਰੇਸ਼ਨ ਚਲਾਇਆ ਤਾਂ ਉਥੋਂ 2 ਪੈਕਟ ਹੈਰੋਇਨ ਮਿਲੀ। ਉਨ੍ਹਾਂ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਹੈ।
11 ਸਾਲ ਬਾਅਦ ਹਿਨਾ ਨੂੰ ਦੇਖ ਕੇ ਭਾਵੁਕ ਹੋਇਆ ਪਰਿਵਾਰ
NEXT STORY