ਫਿਰੋਜ਼ਪੁਰ (ਪਰਮਜੀਤ, ਖੁੱਲਰ, ਆਨੰਦ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਨਸ਼ੀਲੇ ਪਦਾਰਥ ਅਤੇ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਕ ਕਰਮਚਾਰੀ ਅਤੇ 3 ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਨੇ ਦੱਸਿਆ ਕਿ ਕੈਦੀ ਸੁਖਦੀਪ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਕਲੇਰ, ਥਾਣਾ ਸਦਰ ਫ਼ਰੀਦਕੋਟ (ਜੋ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ), ਜਦੋਂ ਡਿਊੜੀ ਵਿਚੋਂ ਜੇਲ੍ਹ ਅੰਦਰ ਜਾਣ ਲੱਗਿਆ ਤਾਂ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਇਸ ਕੈਦੀ ਦੇ ਪਹਿਨੇ ਹੋਏ ਅੰਡਰਵੀਅਰ ਵਿਚ ਲੁਕਾ ਕੇ ਰੱਖੀ ਹੋਈ 43 ਗ੍ਰਾਮ ਹੈਰੋਇਨ ਬਰਾਮਦ ਹੋਈ।
ਕੈਦੀ ਸੁਖਦੀਪ ਸਿੰਘ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਸਾਮਾਨ ਜੇਲ੍ਹ ਅੰਦਰ ਬੰਦ ਕੈਦੀ ਕੁਲਜੀਤ ਸਿੰਘ ਪੁੱਤਰ ਕੰਡਾ ਸਿੰਘ ਵਾਸੀ ਬੁਰਜ ਹਰੀ ਕਾ, ਥਾਣਾ ਬਾਜਾਖਾਨਾ ਦਾ ਹੈ ਅਤੇ ਇਹ ਸਾਮਾਨ ਉਸ ਨੂੰ ਬਾਹਰੋਂ ਇਕ ਕਰਮਚਾਰੀ ਗੁਰਮੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨੌਰੰਗ ਕੇ ਸਿਆਲ (ਜਿਸ ਦੀ ਡਿਊਟੀ ਕੰਟਰੋਲ ਰੂਮ ਦੇ ਉੱਪਰ ਸੀ) ਨੇ ਲਿਆ ਕੇ ਦਿੱਤਾ ਹੈ। ਕੈਦੀ ਕੁਲਜੀਤ ਸਿੰਘ ਦੀ ਤਲਾਸ਼ੀ ਕਰਨ ’ਤੇ ਉਸ ਕੋਲੋਂ ਇਕ ਮੋਬਾਇਲ ਫੋਨ ਸਮੇਤ ਬੈਟਰੀ ਅਤੇ ਸਿਮ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਕੁਲਜੀਤ ਸਿੰਘ ਨੇ ਦੱਸਿਆ ਕਿ ਉਕਤ ਸਾਮਾਨ ਕਰਮਚਾਰੀ ਗੁਰਮੀਤ ਸਿੰਘ ਨੂੰ ਸ਼ੇਰਸ਼ਾਹ ਵਲੀ ਚੌਂਕ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਫੜ੍ਹਾਇਆ ਸੀ ਅਤੇ ਇਸ ਤੋਂ ਬਾਅਦ ਇਹ ਸਾਮਾਨ ਕੈਦੀ ਸੁਖਦੀਪ ਸਿੰਘ ਪੁੱਤਰ ਆਤਮਾ ਸਿੰਘ ਨੂੰ ਅੱਗੇ ਫੜ੍ਹਾਉਣ ਲਈ ਕਿਹਾ ਗਿਆ ਸੀ।
ਕੈਦੀ ਕੁਲਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਕਰਮਚਾਰੀ ਗੁਰਮੀਤ ਸਿੰਘ ਨਾਲ ਉਸ ਦੀ ਗੱਲਬਾਤ ਕੈਦੀ ਗਗਨਦੀਪ ਸਿੰਘ ਪੁੱਤਰ ਚੰਦ ਸਿੰਘ ਵਾਸੀ ਪਿੰਡ ਗਾਦੜੀ ਵਾਲਾ ਵੱਲੋਂ ਕਰਵਾਈ ਗਈ ਸੀ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਉਕਤ ਕੈਦੀਆਂ ਅਤੇ ਕਰਮਚਾਰੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ : ਇਨ੍ਹਾਂ ਦੋ ਪਹੀਆ ਵਾਹਨਾਂ 'ਤੇ ਲੱਗੀ ਮੁਕੰਮਲ ਪਾਬੰਦੀ, ਜਾਰੀ ਹੋ ਗਏ ਨਵੇਂ ਹੁਕਮ
NEXT STORY