ਚੰਡੀਗੜ੍ਹ, (ਸੁਸ਼ੀਲ)- ਹੈਰੋਇਨ ਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ 2 ਨੌਜਵਾਨਾਂ ਨੂੰ ਕ੍ਰਾਈਮ ਬਰਾਂਚ ਦੀ ਟੀਮ ਨੇ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਦਬੋਚ ਲਿਆ। ਪੁਲਸ ਨੂੰ ਕੁਰਾਲੀ ਨਿਵਾਸੀ ਸੰਦੀਪ ਸਿੰਘ ਤੋਂ 18 ਗ੍ਰਾਮ ਹੈਰੋਇਨ ਤੇ ਮੌਲੀਜਾਗਰਾਂ ਦੇ ਰਾਜੂ ਤੋਂ 40 ਨਸ਼ੀਲੇ ਟੀਕੇ ਬਰਾਮਦ ਹੋਏ। ਸੈਕਟਰ-31 ਤੇ 49 ਥਾਣਾ ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕ੍ਰਾਈਮ ਬਰਾਂਚ ਦੀ ਟੀਮ ਨੇ ਝਪਟਮਾਰੀ ਨੂੰ ਰੋਕਣ ਲਈ ਇੰਡਸਟਰੀਅਲ ਖੇਤਰ ਫੇਜ਼-2 ਵਿਚ ਸਥਿਤ ਬੀ. ਐੱਸ. ਐੱਨ. ਐੈੱਲ. ਦਫ਼ਤਰ ਦੇ ਕੋਲ ਨਾਕਾ ਲਾਇਆ ਹੋਇਆ ਸੀ। ਨਾਕਾ ਲੱਗਾ ਦੇਖ ਕੇ ਨੌਜਵਾਨ ਵਾਪਸ ਜਾਣ ਲੱਗਿਆ ਤਾਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 18 ਗ੍ਰਾਮ ਹੈਰੋਇਨ ਬਰਾਮਦ ਹੋਈ। ਕ੍ਰਾਈਮ ਬਰਾਂਚ ਦੀ ਦੂਸਰੀ ਟੀਮ ਨੇ ਸੈਕਟਰ-51 ਦੇ ਕੋਲ ਨਾਕਾ ਲਾ ਕੇ ਨਸ਼ੀਲੇ ਇੰਜੈਕਸ਼ਨ ਸਪਲਾਈ ਕਰਨ ਵਾਲੇ ਮੌਲੀਜਾਗਰਾਂ ਨਿਵਾਸੀ ਰਾਜੂ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 40 ਨਸ਼ੀਲੇ ਟੀਕੇ ਬਰਾਮਦ ਹੋਏ।
ਹੱਤਿਆ ਦਾ ਮਾਮਲਾ 3 ਕਿੰਨਰਾਂ ਸਮੇਤ 5 ਮੁਲਜ਼ਮ ਕਾਬੂ
NEXT STORY