ਚੰਡੀਗੜ੍ਹ, (ਸੁਸ਼ੀਲ)- ਹੈਰੋਇਨ ਸਪਲਾਈ ਕਰਨ ਵਾਲੇ ਇਕ ਨੌਜਵਾਨ ਨੂੰ ਪੁਲਸ ਨੇ ਸੈਕਟਰ-43 ਦੀ ਸਲਿਪ ਰੋਡ 'ਤੇ ਨਾਕਾ ਲਾ ਕੇ ਦਬੋਚ ਲਿਆ । ਤਲਾਸ਼ੀ ਦੌਰਾਨ ਉਸ ਦੀ ਜੇਬ 'ਚੋਂ 5.30 ਗ੍ਰਾਮ ਹੈਰੋਇਨ ਬਰਾਮਦ ਹੋਈ । ਮੁਲਜ਼ਮ ਦੀ ਪਛਾਣ ਸੈਕਟਰ-42 ਨਿਵਾਸੀ ਅਨਿਲ ਤਨਵਰ ਵਜੋਂ ਹੋਈ । ਉਹ ਚੰਡੀਗੜ੍ਹ ਪੁਲਸ ਵਿਚ ਤਾਇਨਾਤ ਇਕ ਸਬ-ਇੰਸਪੈਕਟਰ (ਐੱਸ. ਆਈ.) ਦਾ ਬੇਟਾ ਹੈ । ਸੈਕਟਰ-36 ਥਾਣਾ ਪੁਲਸ ਨੇ ਅਨਿਲ ਤਨਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
ਸੈਕਟਰ-36 ਥਾਣਾ ਇੰਚਾਰਜ ਰਣਜੋਤ ਸਿੰਘ ਨੇ ਦੱਸਿਆ ਕਿ ਚੋਰੀ ਤੇ ਸਨੈਚਿੰਗ ਰੋਕਣ ਲਈ ਸੈਕਟਰ-42 ਵਿਚ ਨਾਕਾ ਲਾਇਆ ਹੋਇਆ ਸੀ । ਨਾਕੇ 'ਤੇ ਪੁਲਸ ਨੂੰ ਖੜ੍ਹਾ ਵੇਖ ਕੇ ਅਨਿਲ ਤਨਵਰ ਸਲਿਪ ਰੋਡ ਤੋਂ ਜਾਣ ਲੱਗਾ । ਪੁਲਸ ਕਰਮਚਾਰੀ ਨੂੰ ਸ਼ੱਕ ਹੋਇਆ ਤੇ ਉਸ ਨੂੰ ਫੜ ਕੇ ਤਲਾਸ਼ੀ ਲਈ ਤਾਂ ਉਸ ਤੋਂ ਹੈਰੋਇਨ ਬਰਾਮਦ ਹੋਈ ।
ਮੁਲਜ਼ਮ ਤੋਂ ਪੁਲਸ ਪਤਾ ਕਰ ਰਹੀ ਹੈ ਕਿ ਉਹ ਹੈਰੋਇਨ ਕਿੱਥੋਂ ਲੈ ਕੇ ਆਇਆ ਅਤੇ ਕਿਸ ਨੂੰ ਦੇਣ ਜਾ ਰਿਹਾ ਸੀ । ਥਾਣਾ ਇੰਚਾਰਜ ਨੇ ਦੱਸਿਆ ਕਿ ਅਨਿਲ ਤਨਵਰ ਚੰਡੀਗੜ੍ਹ ਪੁਲਸ ਦੇ ਇਕ ਸਬ-ਇੰਸਪੈਕਟਰ ਦਾ ਬੇਟਾ ਹੈ ।
ਮਾਂ-ਧੀ ਦੀ ਅੱਗ ਨਾਲ ਸੜ ਕੇ ਮੌਤ
NEXT STORY