ਚੰਡੀਗੜ੍ਹ (ਏਜੰਸੀ)- ਬਾਜਾਖਾਨਾ ਤੋਂ ਕੋਟਕਪੂਰਾ ਰੋਡ ਵਾਇਆ ਬਰਗਾੜੀ ਬੰਦ ਰਹੇਗਾ ਇਹ ਹੁਕਮ ਹਾਈ ਕੋਰਟ ਵਲੋਂ ਦਿੱਤਾ ਗਿਆ ਹੈ। ਹੁਕਮਾਂ ਅਨੁਸਾਰ ਬਾਜਾਖਾਨਾ ਤੋਂ ਫਰੀਦਕੋਟ ਵਾਇਆ ਜੈਤੋ ਵਾਲਾ ਰਸਤਾ ਖੁੱਲ੍ਹਾ ਰਹੇਗਾ। ਇਸਦੇ ਨਾਲ ਹੀ ਕੋਟਕਪੂਰਾ ਤੋਂ ਫਰੀਦਕੋਟ ਪੁਰਾਣਾ ਰੂਟ ਵੀ ਬੰਦ ਰਹੇਗਾ ਤੇ ਇਸ ਦੀ ਜਗ੍ਹਾ ਕੋਟਕਪੂਰਾ ਤੋਂ ਫਰੀਦਕੋਟ ਰੂਟ ਵਾਇਆ ਨਵੇਂ ਹਾਈਵੇਅ ਰਾਹੀਂ ਟ੍ਰੈਫਿਕ ਲੰਘਾਇਆ ਜਾਵੇਗਾ। ਕੋਰਟ ਦੇ ਹੁਕਮ ਅਨੁਸਾਰ ਰੈਲੀ ਵਿਚ ਹਿੱਸਾ ਲੈਣ ਵਾਲਾ ਕੋਈ ਵੀ ਵਿਅਕਤੀ ਬਰਗਾੜੀ ਨੇੜੇ ਲਗਾਏ ਗਏ ਧਰਨੇ ਵਾਲੀ ਥਾਂ ਨੇੜਿਓਂ ਨਹੀਂ ਲੰਘੇਗਾ।
ਇਥੇ ਹੀ ਹਾਈ ਕੋਰਟ ਨੇ ਮਾਮਲੇ 'ਤੇ ਹੋ ਰਹੀ ਦੁਬਾਰਾ ਸੁਣਵਾਈ 'ਤੇ ਅਕਾਲੀ ਦਲ ਦੇ ਵਕੀਲਾਂ ਨੂੰ ਆਪਣੀਆਂ ਦਲੀਲਾਂ ਦੁਬਾਰਾ ਰੱਖਣ ਲਈ ਆਦੇਸ਼ ਦਿੱਤਾ ਸੀ। ਜਸਟਿਸ ਆਰ.ਕੇ ਜੈਨ ਦੇ ਬੈਂਚ ਨੇ ਅਕਾਲੀ ਦਲ ਦੇ ਹੱਕ ਵਿਚ ਸੁਣਵਾਈ ਕਰਦਿਆਂ ਕਾਂਗਰਸ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਏ.ਜੀ ਅਤੁਲ ਨੰਦਾ ਹਾਈ ਕੋਰਟ 'ਚ ਦੁਚਿੱਤੀ 'ਚ ਪਏ ਹੋਏ ਸਨ। ਉਨ੍ਹਾਂ ਨੇ ਹਾਈ ਕੋਰਟ ਵੱਲੋਂ ਅਕਾਲੀ ਦਲ ਦੀ ਫਰੀਦਕੋਟ ਰੈਲੀ ਨੂੰ ਮਨਜ਼ੂਰੀ ਦੇਣ ਨੂੰ ਡਬਲ ਬੈਂਚ 'ਤੇ ਚੁਣੌਤੀ ਦਿੱਤੀ ਸੀ ਪਰ ਡਬਲ ਬੈਂਚ ਨੇ ਅਤੁਲ ਨੰਦਾ ਨੂੰ ਫਿਟਕਾਰ ਲਾਉਂਦਿਆਂ ਸਿੰਗਲ ਬੈਂਚ ਕੋਲ ਹੀ ਸੁਣਵਾਈ ਕਰਾਉਣ ਦੀ ਗੱਲ ਆਖ ਕੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ।
ਖੁਸ਼ਖਬਰੀ : ਅੰਮ੍ਰਿਤਸਰ ਤੋਂ ਹੈਦਰਾਬਾਦ ਲਈ ਨਵੀਂ ਉਡਾਣ ਸ਼ੁਰੂ
NEXT STORY