ਲੁਧਿਆਣਾ (ਮਹਿਰਾ) : ਲੁਧਿਆਣਾ ਦੀਆਂ ਅਦਾਲਤਾਂ ਦਾ ਸਾਲਾਨਾ ਨਿਰੀਖਣ ਕਰਨ ਆਏ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਜੇ ਕੁਮਾਰ ਮਿੱਤਲ ਅਤੇ ਜੱਜ ਸੁਧੀਰ ਗੋਇਲ ਦਾ ਇਥੇ ਜ਼ਿਲਾ ਕਚਹਿਰੀ ਦਾ ਨਿਰੀਖਣ ਕਰਨ ਪੁੱਜੇ। ਉਨ੍ਹਾਂ ਦੇ ਇਥੇ ਪੁੱਜਣ 'ਤੇ ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ, ਕੁਲਦੀਪ ਕੁਮਾਰ ਕਰੀਰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਾਪਿੰਦਰ ਸਿੰਘ, ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਐੱਸ. ਕੇ. ਗੋਇਲ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸੀ. ਜੇ. ਐੱਮ. ਡਾ. ਗੁਰਪ੍ਰੀਤ ਕੌਰ ਤੋਂ ਇਲਾਵਾ ਵਕੀਲਾਂ ਪਰਉਪਕਾਰ ਸਿੰਘ ਘੁੰਮਣ, ਵਿਜੇ ਬੀ. ਵਰਮਾ, ਚੇਤਨ ਵਰਮਾ, ਹਰਜੋਤ ਸਿੰਘ ਹਰੀਕੇ, ਗੁਰਦੀਪ ਸਿੰਘ ਸੱਲ, ਲਲਿਤਾ ਜੈਨ, ਹਿਮਾਂਸ਼ੂ ਵਾਲੀਆ ਤੋਂ ਇਲਾਵਾ ਆਮਦਨ ਕਰ ਵਿਭਾਗ ਦੇ ਮੁੱਖ ਕਮਿਸ਼ਨਰ ਬੀ. ਕੇ. ਝਾ, ਰੋਹਿਤ ਮਹਿਰਾ ਆਈ. ਆਰ. ਐੱਸ., ਡਿਪਟੀ ਕਮਿਸ਼ਨਰ ਮਨਿੰਦਰ ਕੌਰ, ਰਿਤੇਸ਼ ਮਹਿੰਦਰਾ, ਅੰਕੁਰ ਘਈ ਆਦਿ ਨੇ ਬੁਕੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਸਟਿਸ ਅਜੇ ਕੁਮਾਰ ਮਿੱਤਲ ਅਤੇ ਸੁਧੀਰ ਗੋਇਲ ਨੇ ਸਾਂਝੇ ਤੌਰ 'ਤੇ 'ਦਿ ਐਨਰਜੀ ਗਾਰਡੀਅਨ' ਐੱਨ. ਜੀ. ਓ. ਵੱਲੋਂ ਆਮਦਨ ਕਰ ਵਿਭਾਗ ਦੇ ਸਹਿਯੋਗ ਨਾਲ ਜ਼ਿਲਾ ਕਚਹਿਰੀ ਕੰਪਲੈਕਸ ਵਿਚ ਲਾਏ ਗਏ ਪੰਜਾਬ ਭਰ ਵਿਚ ਵੱਖਰੀ ਤਰ੍ਹਾਂ ਦੇ ਵਰਟੀਕਲ ਗਾਰਡਨ ਦਾ ਸ਼ੁੱਭ ਆਰੰਭ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਲੋੜ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦੀ ਹੈ। ਉਨ੍ਹਾਂ ਐੱਨ. ਜੀ. ਓ. ਵੱਲੋਂ ਸਥਾਪਤ ਕੀਤੇ ਗਏ ਵਰਟੀਕਲ ਗਾਰਡਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਆਪਣੀ ਤਰ੍ਹਾਂ ਦਾ ਪਹਿਲਾ ਗਾਰਡਨ ਹੈ, ਜਿਸ ਵਿਚ ਕੋਲਡ ਡਿੰ੍ਰਕ ਦੀਆਂ ਫਾਲਤੂ ਬੋਤਲਾਂ ਵਿਚ ਕਰੀਬ 12 ਸੌ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਗਏ ਹਨ। ਜਸਟਿਸ ਮਿੱਤਲ ਅਤੇ ਜਸਟਿਸ ਗੋਇਲ ਨੇ ਕਾਨਫਰੰਸ ਹਾਲ ਵਿਚ ਜਾ ਕੇ ਵਕੀਲਾਂ ਨੂੰ ਵੀ ਸੰਬੋਧਨ ਕੀਤਾ ਅਤੇ ਵਕੀਲ ਰਾਜੀਵ ਅਭੀ ਵੱਲੋਂ ਅਪਾਹਜਾਂ ਲਈ ਦਿੱਤੀਆਂ ਗਈਆਂ ਦੋ ਵ੍ਹੀਲ ਚੇਅਰਜ਼ ਨੂੰ ਵੀ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਅਪਾਹਜਾਂ ਨੂੰ ਆਉਣ-ਜਾਣ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਕੀਲ ਭਾਈਚਾਰੇ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ। ਉਪਰੰਤ ਜਸਟਿਸ ਮਿੱਤਲ ਅਤੇ ਜਸਟਿਸ ਗੋਇਲ ਨੇ ਅਦਾਲਤਾਂ ਵਿਚ ਜਾ ਕੇ ਜੱਜਾਂ ਦੇ ਕੰਮਕਾਜ ਨੂੰ ਨਿੱਜੀ ਤੌਰ 'ਤੇ ਬੈਠ ਕੇ ਉਸ ਦਾ ਨਿਰੀਖਣ ਕੀਤਾ।
ਪੀ. ਆਰ. ਟੀ. ਸੀ. ਡਰਾਈਵਰ ਨੇ ਨਸ਼ੇ ਦੀ ਹਾਲਤ 'ਚ ਕੀਤਾ ਹੰਗਾਮਾ
NEXT STORY