ਕਪੂਰਥਲਾ(ਗੌਰਵ)— ਹਿੰਦੁਸਤਾਨ ਸ਼ਿਵ ਸੈਨਾ ਦੀ ਇਕ ਅਹਿਮ ਮੀਟਿੰਗ ਸਥਾਨਕ ਪਾਰਟੀ ਦਫਤਰ ਵਿਖੇ ਹੋਈ। ਸ਼ਿਵ ਸੈਨਾ ਆਗੂ ਮਨੀਸ਼ ਪੱਡਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਪੰਜਾਬ ਜਨਰਲ ਸੈਕਟਰੀ ਅਜੇ ਸ਼ਰਮਾ ਨੇ ਕਿਹਾ ਕਿ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਾ ਕੇ ਬਾਜ਼ਾਰ 'ਚ ਹਵਨ ਸਮੱਗਰੀ, ਧੂਫ, ਅਗਰਬੱਤੀ, ਕਪੂਰ ਆਦਿ ਵਸਤੂਆਂ ਵੇਚੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਉਪਯੋਗ ਕਰਨ ਤੋਂ ਬਾਅਦ ਇਨ੍ਹਾਂ ਦੀਆਂ ਖਾਲੀ ਪੈਕਿੰਗਾਂ ਨੂੰ ਕੂੜੇਦਾਨਾਂ, ਸੜਕਾਂ ਤੇ ਨਾਲੀਆਂ 'ਚ ਰੁਲਦੇ ਹੋਏ ਆਮ ਦੇਖਿਆ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਜਿਸ ਕਾਰਨ ਹਿੰਦੁਸਤਾਨ ਸ਼ਿਵ ਸੈਨਾ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਹ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ 'ਤੇ ਬੈਨ ਲੱਗਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਹੋ ਸਕੇ।
ਇਸ ਮੌਕੇ ਪੰਜਾਬ ਚੇਅਰਮੈਨ ਪ੍ਰਿੰਸ ਕੁੰਡਲ, ਜ਼ਿਲਾ ਉਪ ਪ੍ਰਧਾਨ ਜਸਵਿੰਦਰ ਘੁੰਮਣ, ਜ਼ਿਲਾ ਜਨਰਲ ਸਕੱਤਰ ਆਸ਼ੂ ਕਸ਼ਯਪ, ਰੋਹਿਤ ਜੋਸ਼ੀ, ਉਪ ਪ੍ਰਧਾਨ ਹਨੀ ਬਹਿਲ, ਯੂਥ ਜਨਰਲ ਸੈਕਟਰੀ ਹਨੀ ਬਹਿਲ, ਯੂਥ ਸੈਕਟਰੀ ਸ਼ਿਵਮ, ਸੂਰਜ ਕੁਮਾਰ, ਕਮਲ ਕੁਮਾਰ ਆਦਿ ਅਹੁਦੇਦਾਰ ਤੇ ਵੱਡੀ ਗਿਣਤੀ 'ਚ ਮੈਂਬਰ ਹਾਜ਼ਰ ਸਨ।
ਬੱਸ ਦੀ ਓਵਰਟੇਕਿੰਗ ਸਮੇਂ ਟਕਰਾਈਆਂ ਕਾਰਾਂ
NEXT STORY